7“ਜੇਕਰ ਕੋਈ ਗੁਆਂਢੀ ਨੂੰ ਚਾਂਦੀ ਜਾਂ ਸਮਾਨ ਸੁਰੱਖਿਅਤ ਰੱਖਣ ਲਈ ਦਿੰਦਾ ਹੈ ਅਤੇ ਉਸਦੇ ਗੁਆਂਢੀ ਦੇ ਘਰੋਂ ਚੋਰੀ ਹੋ ਜਾਂਦਾ ਹੈ, ਜੇਕਰ ਚੋਰ, ਫੜਿਆ ਜਾਵੇ ਤਾਂ ਦੁੱਗਣਾ ਵਾਪਸ ਕਰੇ।
8ਪਰ ਜੇ ਚੋਰ ਨਾ ਫੜਿਆਂ ਜਾਵੇ, ਤਾਂ ਘਰ ਦੇ ਮਾਲਕ ਨੂੰ ਨਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਉਹਨਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਘਰ ਦੇ ਮਾਲਕ ਨੇ ਦੂਜੇ ਵਿਅਕਤੀ ਦੀ ਜਾਇਦਾਦ ਨੂੰ ਹੱਥ ਲਾਇਆ ਹੈ ਜਾਂ ਨਹੀਂ।
9ਕਿਸੇ ਬਲਦ, ਗਧਾ, ਭੇਡ, ਕੱਪੜੇ ਜਾਂ ਕਿਸੇ ਹੋਰ ਗੁੰਮ ਹੋਈ ਜਾਇਦਾਦ ਦੇ ਗੈਰ-ਕਾਨੂੰਨੀ ਕਬਜ਼ੇ ਦੇ ਸਾਰੇ ਮਾਮਲਿਆਂ ਵਿੱਚ, ਜਿਸ ਬਾਰੇ ਕੋਈ ਕਹਿੰਦਾ ਹੈ, ‘ਇਹ ਮੇਰਾ ਹੈ,’ ਤਾਂ ਦੋਵੇ ਧਿਰਾਂ ਆਪਣੀ ਗੱਲ ਨਿਆਂਈਆ ਦੇ ਸਾਹਮਣੇ ਲਿਆਉਣ। ਫਿਰ ਜੱਜ ਨੂੰ ਸਹੀ ਫੈਸਲਾ ਦੇਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਉਸ ਨੂੰ ਦੁੱਗਣੀ ਕੀਮਤ ਵਾਪਸ ਕਰਨੀ ਚਾਹੀਦੀ ਹੈ।
10“ਜੇ ਕੋਈ ਆਪਣੇ ਗੁਆਂਢੀ ਨੂੰ ਗਧਾ, ਬਲਦ, ਭੇਡ ਜਾਂ ਕੋਈ ਹੋਰ ਜਾਨਵਰ ਰਾਖੀ ਕਰਨ ਲਈ ਦਿੰਦਾ ਹੈ ਅਤੇ ਉਹ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ।
11ਉਹਨਾਂ ਵਿਚਕਾਰ ਮਸਲਾ ਯਾਹਵੇਹ ਦੇ ਅੱਗੇ ਸਹੁੰ ਖਾ ਕੇ ਸੁਲਝਾ ਲਿਆ ਜਾਵੇਗਾ ਕਿ ਗੁਆਂਢੀ ਨੇ ਦੂਜੇ ਵਿਅਕਤੀ ਦੀ ਜਾਇਦਾਦ ਤੇ ਹੱਥ ਨਹੀਂ ਪਾਇਆ। ਮਾਲਕ ਸੁਣ ਲਵੇ ਅਤੇ ਜੁਰਮਾਨਾ ਨਾ ਭਰਿਆ ਜਾਵੇ।