ਕੂਚ 22

ਉਹਨਾਂ ਵਿਚਕਾਰ ਮਸਲਾ ਯਾਹਵੇਹ ਦੇ ਅੱਗੇ ਸਹੁੰ ਖਾ ਕੇ ਸੁਲਝਾ ਲਿਆ ਜਾਵੇਗਾ ਕਿ ਗੁਆਂਢੀ ਨੇ ਦੂਜੇ ਵਿਅਕਤੀ ਦੀ ਜਾਇਦਾਦ ਤੇ ਹੱਥ ਨਹੀਂ ਪਾਇਆ। ਮਾਲਕ ਸੁਣ ਲਵੇ ਅਤੇ ਜੁਰਮਾਨਾ ਨਾ ਭਰਿਆ ਜਾਵੇ।

Exodus 22:11 (UKJV) Then shall an oath of the LORD be between them both, that he has not put his hand unto his neighbour's goods; and the owner of it shall accept thereof, and he shall not make it good.

9ਕਿਸੇ ਬਲਦ, ਗਧਾ, ਭੇਡ, ਕੱਪੜੇ ਜਾਂ ਕਿਸੇ ਹੋਰ ਗੁੰਮ ਹੋਈ ਜਾਇਦਾਦ ਦੇ ਗੈਰ-ਕਾਨੂੰਨੀ ਕਬਜ਼ੇ ਦੇ ਸਾਰੇ ਮਾਮਲਿਆਂ ਵਿੱਚ, ਜਿਸ ਬਾਰੇ ਕੋਈ ਕਹਿੰਦਾ ਹੈ, ‘ਇਹ ਮੇਰਾ ਹੈ,’ ਤਾਂ ਦੋਵੇ ਧਿਰਾਂ ਆਪਣੀ ਗੱਲ ਨਿਆਂਈਆ ਦੇ ਸਾਹਮਣੇ ਲਿਆਉਣ। ਫਿਰ ਜੱਜ ਨੂੰ ਸਹੀ ਫੈਸਲਾ ਦੇਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਉਸ ਨੂੰ ਦੁੱਗਣੀ ਕੀਮਤ ਵਾਪਸ ਕਰਨੀ ਚਾਹੀਦੀ ਹੈ।

10“ਜੇ ਕੋਈ ਆਪਣੇ ਗੁਆਂਢੀ ਨੂੰ ਗਧਾ, ਬਲਦ, ਭੇਡ ਜਾਂ ਕੋਈ ਹੋਰ ਜਾਨਵਰ ਰਾਖੀ ਕਰਨ ਲਈ ਦਿੰਦਾ ਹੈ ਅਤੇ ਉਹ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ।

11ਉਹਨਾਂ ਵਿਚਕਾਰ ਮਸਲਾ ਯਾਹਵੇਹ ਦੇ ਅੱਗੇ ਸਹੁੰ ਖਾ ਕੇ ਸੁਲਝਾ ਲਿਆ ਜਾਵੇਗਾ ਕਿ ਗੁਆਂਢੀ ਨੇ ਦੂਜੇ ਵਿਅਕਤੀ ਦੀ ਜਾਇਦਾਦ ਤੇ ਹੱਥ ਨਹੀਂ ਪਾਇਆ। ਮਾਲਕ ਸੁਣ ਲਵੇ ਅਤੇ ਜੁਰਮਾਨਾ ਨਾ ਭਰਿਆ ਜਾਵੇ।

12ਪਰ ਜੇਕਰ ਜਾਨਵਰ ਗੁਆਂਢੀ ਤੋਂ ਚੋਰੀ ਹੋ ਗਿਆ ਹੈ, ਤਾਂ ਮਾਲਕ ਉਸਦਾ ਮੁੱਲ ਚੁੱਕਾਵੇ।

13ਜੇ ਇਸ ਨੂੰ ਕਿਸੇ ਜੰਗਲੀ ਜਾਨਵਰ ਦੁਆਰਾ ਟੋਟੇ-ਟੋਟੇ ਕਰ ਦਿੱਤਾ ਗਿਆ ਸੀ, ਤਾਂ ਗੁਆਂਢੀ ਨੂੰ ਸਬੂਤ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਮਰੇ ਹੋਏ ਜਾਨਵਰ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.