ਕੂਚ 22

ਜੇ ਇਸ ਨੂੰ ਕਿਸੇ ਜੰਗਲੀ ਜਾਨਵਰ ਦੁਆਰਾ ਟੋਟੇ-ਟੋਟੇ ਕਰ ਦਿੱਤਾ ਗਿਆ ਸੀ, ਤਾਂ ਗੁਆਂਢੀ ਨੂੰ ਸਬੂਤ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਮਰੇ ਹੋਏ ਜਾਨਵਰ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ।

Exodus 22:13 (UKJV) If it be torn in pieces, then let him bring it for witness, and he shall not make good that which was torn.

11ਉਹਨਾਂ ਵਿਚਕਾਰ ਮਸਲਾ ਯਾਹਵੇਹ ਦੇ ਅੱਗੇ ਸਹੁੰ ਖਾ ਕੇ ਸੁਲਝਾ ਲਿਆ ਜਾਵੇਗਾ ਕਿ ਗੁਆਂਢੀ ਨੇ ਦੂਜੇ ਵਿਅਕਤੀ ਦੀ ਜਾਇਦਾਦ ਤੇ ਹੱਥ ਨਹੀਂ ਪਾਇਆ। ਮਾਲਕ ਸੁਣ ਲਵੇ ਅਤੇ ਜੁਰਮਾਨਾ ਨਾ ਭਰਿਆ ਜਾਵੇ।

12ਪਰ ਜੇਕਰ ਜਾਨਵਰ ਗੁਆਂਢੀ ਤੋਂ ਚੋਰੀ ਹੋ ਗਿਆ ਹੈ, ਤਾਂ ਮਾਲਕ ਉਸਦਾ ਮੁੱਲ ਚੁੱਕਾਵੇ।

13ਜੇ ਇਸ ਨੂੰ ਕਿਸੇ ਜੰਗਲੀ ਜਾਨਵਰ ਦੁਆਰਾ ਟੋਟੇ-ਟੋਟੇ ਕਰ ਦਿੱਤਾ ਗਿਆ ਸੀ, ਤਾਂ ਗੁਆਂਢੀ ਨੂੰ ਸਬੂਤ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਮਰੇ ਹੋਏ ਜਾਨਵਰ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ।

14“ਅਗਰ ਕੋਈ ਵੀ ਵਿਅਕਤੀ ਆਪਣੇ ਗੁਆਂਢੀ ਤੋਂ ਜਾਨਵਰ ਉਧਾਰ ਲੈਂਦਾ ਹੈ ਅਤੇ ਉਹ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਦੋਂ ਕਿ ਮਾਲਕ ਮੌਜੂਦ ਨਹੀਂ ਹੁੰਦਾ, ਉਸਨੂੰ ਉਸਦਾ ਮੁੱਲ ਝਕਾਉਣਾ ਪਵੇਗਾ।

15ਪਰ ਜੇਕਰ ਮਾਲਕ ਪਸ਼ੂ ਦੇ ਨਾਲ ਹੈ, ਤਾਂ ਉਧਾਰ ਲੈਣ ਵਾਲੇ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ਤੇ ਰੱਖਿਆ ਗਿਆ ਸੀ, ਤਾਂ ਕਿਰਾਏ ਲਈ ਦਿੱਤੇ ਗਏ ਪੈਸੇ ਨੁਕਸਾਨ ਨੂੰ ਪੂਰਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.