ਕੂਚ 22

“ਜੇ ਕੋਈ ਆਪਣੇ ਗੁਆਂਢੀ ਨੂੰ ਗਧਾ, ਬਲਦ, ਭੇਡ ਜਾਂ ਕੋਈ ਹੋਰ ਜਾਨਵਰ ਰਾਖੀ ਕਰਨ ਲਈ ਦਿੰਦਾ ਹੈ ਅਤੇ ਉਹ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ।

Exodus 22:10 (UKJV) If a man deliver unto his neighbour an ass, or an ox, or a sheep, or any beast, to keep; and it die, or be hurt, or driven away, no man seeing it:

8ਪਰ ਜੇ ਚੋਰ ਨਾ ਫੜਿਆਂ ਜਾਵੇ, ਤਾਂ ਘਰ ਦੇ ਮਾਲਕ ਨੂੰ ਨਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਉਹਨਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਘਰ ਦੇ ਮਾਲਕ ਨੇ ਦੂਜੇ ਵਿਅਕਤੀ ਦੀ ਜਾਇਦਾਦ ਨੂੰ ਹੱਥ ਲਾਇਆ ਹੈ ਜਾਂ ਨਹੀਂ।

9ਕਿਸੇ ਬਲਦ, ਗਧਾ, ਭੇਡ, ਕੱਪੜੇ ਜਾਂ ਕਿਸੇ ਹੋਰ ਗੁੰਮ ਹੋਈ ਜਾਇਦਾਦ ਦੇ ਗੈਰ-ਕਾਨੂੰਨੀ ਕਬਜ਼ੇ ਦੇ ਸਾਰੇ ਮਾਮਲਿਆਂ ਵਿੱਚ, ਜਿਸ ਬਾਰੇ ਕੋਈ ਕਹਿੰਦਾ ਹੈ, ‘ਇਹ ਮੇਰਾ ਹੈ,’ ਤਾਂ ਦੋਵੇ ਧਿਰਾਂ ਆਪਣੀ ਗੱਲ ਨਿਆਂਈਆ ਦੇ ਸਾਹਮਣੇ ਲਿਆਉਣ। ਫਿਰ ਜੱਜ ਨੂੰ ਸਹੀ ਫੈਸਲਾ ਦੇਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਉਸ ਨੂੰ ਦੁੱਗਣੀ ਕੀਮਤ ਵਾਪਸ ਕਰਨੀ ਚਾਹੀਦੀ ਹੈ।

10“ਜੇ ਕੋਈ ਆਪਣੇ ਗੁਆਂਢੀ ਨੂੰ ਗਧਾ, ਬਲਦ, ਭੇਡ ਜਾਂ ਕੋਈ ਹੋਰ ਜਾਨਵਰ ਰਾਖੀ ਕਰਨ ਲਈ ਦਿੰਦਾ ਹੈ ਅਤੇ ਉਹ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ।

11ਉਹਨਾਂ ਵਿਚਕਾਰ ਮਸਲਾ ਯਾਹਵੇਹ ਦੇ ਅੱਗੇ ਸਹੁੰ ਖਾ ਕੇ ਸੁਲਝਾ ਲਿਆ ਜਾਵੇਗਾ ਕਿ ਗੁਆਂਢੀ ਨੇ ਦੂਜੇ ਵਿਅਕਤੀ ਦੀ ਜਾਇਦਾਦ ਤੇ ਹੱਥ ਨਹੀਂ ਪਾਇਆ। ਮਾਲਕ ਸੁਣ ਲਵੇ ਅਤੇ ਜੁਰਮਾਨਾ ਨਾ ਭਰਿਆ ਜਾਵੇ।

12ਪਰ ਜੇਕਰ ਜਾਨਵਰ ਗੁਆਂਢੀ ਤੋਂ ਚੋਰੀ ਹੋ ਗਿਆ ਹੈ, ਤਾਂ ਮਾਲਕ ਉਸਦਾ ਮੁੱਲ ਚੁੱਕਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.