ਕੂਚ 23

“ਮੈਂ ਲਾਲ ਸਾਗਰ ਤੋਂ ਫ਼ਲਿਸਤੀਆਂ ਦੇ ਸਾਗਰ ਤੱਕ ਅਤੇ ਮਾਰੂਥਲ ਤੋਂ ਫ਼ਰਾਤ ਨਦੀ ਤੱਕ ਤੁਹਾਡੀਆਂ ਹੱਦਾਂ ਨੂੰ ਸਥਾਪਿਤ ਕਰਾਂਗਾ। ਮੈਂ ਫ਼ਲਿਸਤੀਆਂ ਲੋਕਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਬਾਹਰ ਕੱਢ ਦੇਵੋਂਗੇ।

Exodus 23:31 (UKJV) And I will set your bounds from the Red sea even unto the sea of the Philistines, and from the desert unto the river: for I will deliver the inhabitants of the land into your hand; and you shall drive them out before you.

29ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ।

30ਹੌਲੀ-ਹੌਲੀ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦਿਆਂਗਾ, ਜਦੋਂ ਤੱਕ ਤੁਸੀਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕਾਫ਼ੀ ਨਹੀਂ ਹੋ ਜਾਂਦੇ।

31“ਮੈਂ ਲਾਲ ਸਾਗਰ ਤੋਂ ਫ਼ਲਿਸਤੀਆਂ ਦੇ ਸਾਗਰ ਤੱਕ ਅਤੇ ਮਾਰੂਥਲ ਤੋਂ ਫ਼ਰਾਤ ਨਦੀ ਤੱਕ ਤੁਹਾਡੀਆਂ ਹੱਦਾਂ ਨੂੰ ਸਥਾਪਿਤ ਕਰਾਂਗਾ। ਮੈਂ ਫ਼ਲਿਸਤੀਆਂ ਲੋਕਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਬਾਹਰ ਕੱਢ ਦੇਵੋਂਗੇ।

32ਪਰ ਤੁਸੀਂ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਦੇਵਤਿਆਂ ਨਾਲ ਇਕਰਾਰਨਾਮਾ ਨਾ ਕਰਨ।

33ਉਹਨਾਂ ਨੂੰ ਆਪਣੇ ਦੇਸ਼ ਵਿੱਚ ਨਾ ਰਹਿਣ ਦਿਓ ਨਹੀਂ ਤਾਂ ਉਹ ਤੁਹਾਡੇ ਤੋਂ ਮੇਰੇ ਵਿਰੁੱਧ ਪਾਪ ਕਰਾਉਣਗੇ ਕਿਉਂ ਜੋ ਉਹਨਾਂ ਦੇ ਦੇਵਤਿਆਂ ਦੀ ਪੂਜਾ ਤੁਹਾਡੇ ਲਈ ਇੱਕ ਫਾਹੀ ਹੋਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.