ਕੂਚ 23

ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ।

Exodus 23:29 (UKJV) I will not drive them out from before you in one year; lest the land become desolate, and the beast of the field multiply against you.

27“ਮੈਂ ਆਪਣੇ ਦਹਿਸ਼ਤ ਨੂੰ ਤੁਹਾਡੇ ਅੱਗੇ ਭੇਜਾਂਗਾ ਅਤੇ ਹਰ ਉਸ ਕੌਮ ਨੂੰ ਉਲਝਣ ਵਿੱਚ ਪਾ ਦਿਆਂਗਾ ਜਿਸਦਾ ਤੁਸੀਂ ਸਾਹਮਣਾ ਕਰੋਗੇ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਮੂੰਹ ਮੋੜ ਕੇ ਭੱਜਣ ਲਈ ਮਜਬੂਰ ਕਰ ਦਿਆਂਗਾ।

28ਮੈਂ ਹਿੱਵੀਆਂ, ਕਨਾਨੀਆਂ ਅਤੇ ਹਿੱਤੀਆਂ ਨੂੰ ਤੁਹਾਡੇ ਰਾਹ ਤੋਂ ਭਜਾਉਣ ਲਈ ਤੁਹਾਡੇ ਅੱਗੇ ਸਿੰਗ ਭੇਜਾਂਗਾ।

29ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ।

30ਹੌਲੀ-ਹੌਲੀ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦਿਆਂਗਾ, ਜਦੋਂ ਤੱਕ ਤੁਸੀਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕਾਫ਼ੀ ਨਹੀਂ ਹੋ ਜਾਂਦੇ।

31“ਮੈਂ ਲਾਲ ਸਾਗਰ ਤੋਂ ਫ਼ਲਿਸਤੀਆਂ ਦੇ ਸਾਗਰ ਤੱਕ ਅਤੇ ਮਾਰੂਥਲ ਤੋਂ ਫ਼ਰਾਤ ਨਦੀ ਤੱਕ ਤੁਹਾਡੀਆਂ ਹੱਦਾਂ ਨੂੰ ਸਥਾਪਿਤ ਕਰਾਂਗਾ। ਮੈਂ ਫ਼ਲਿਸਤੀਆਂ ਲੋਕਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਬਾਹਰ ਕੱਢ ਦੇਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.