25ਯਾਹਵੇਹ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰੋ, ਅਤੇ ਉਸ ਦੀ ਅਸੀਸ ਤੁਹਾਡੇ ਭੋਜਨ ਅਤੇ ਪਾਣੀ ਤੇ ਹੋਵੇਗੀ। ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਨੂੰ ਦੂਰ ਕਰ ਦਿਆਂਗਾ।
26ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੈਨੂੰ ਪੂਰੀ ਉਮਰ ਦਿਆਂਗਾ।
27“ਮੈਂ ਆਪਣੇ ਦਹਿਸ਼ਤ ਨੂੰ ਤੁਹਾਡੇ ਅੱਗੇ ਭੇਜਾਂਗਾ ਅਤੇ ਹਰ ਉਸ ਕੌਮ ਨੂੰ ਉਲਝਣ ਵਿੱਚ ਪਾ ਦਿਆਂਗਾ ਜਿਸਦਾ ਤੁਸੀਂ ਸਾਹਮਣਾ ਕਰੋਗੇ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਮੂੰਹ ਮੋੜ ਕੇ ਭੱਜਣ ਲਈ ਮਜਬੂਰ ਕਰ ਦਿਆਂਗਾ।
28ਮੈਂ ਹਿੱਵੀਆਂ, ਕਨਾਨੀਆਂ ਅਤੇ ਹਿੱਤੀਆਂ ਨੂੰ ਤੁਹਾਡੇ ਰਾਹ ਤੋਂ ਭਜਾਉਣ ਲਈ ਤੁਹਾਡੇ ਅੱਗੇ ਸਿੰਗ ਭੇਜਾਂਗਾ।
29ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ।