ਕੂਚ 23

ਮੈਂ ਹਿੱਵੀਆਂ, ਕਨਾਨੀਆਂ ਅਤੇ ਹਿੱਤੀਆਂ ਨੂੰ ਤੁਹਾਡੇ ਰਾਹ ਤੋਂ ਭਜਾਉਣ ਲਈ ਤੁਹਾਡੇ ਅੱਗੇ ਸਿੰਗ ਭੇਜਾਂਗਾ।

Exodus 23:28 (UKJV) And I will send hornets before you, which shall drive out the Hivite, the Canaanite, and the Hittite, from before you.

26ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੈਨੂੰ ਪੂਰੀ ਉਮਰ ਦਿਆਂਗਾ।

27“ਮੈਂ ਆਪਣੇ ਦਹਿਸ਼ਤ ਨੂੰ ਤੁਹਾਡੇ ਅੱਗੇ ਭੇਜਾਂਗਾ ਅਤੇ ਹਰ ਉਸ ਕੌਮ ਨੂੰ ਉਲਝਣ ਵਿੱਚ ਪਾ ਦਿਆਂਗਾ ਜਿਸਦਾ ਤੁਸੀਂ ਸਾਹਮਣਾ ਕਰੋਗੇ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਮੂੰਹ ਮੋੜ ਕੇ ਭੱਜਣ ਲਈ ਮਜਬੂਰ ਕਰ ਦਿਆਂਗਾ।

28ਮੈਂ ਹਿੱਵੀਆਂ, ਕਨਾਨੀਆਂ ਅਤੇ ਹਿੱਤੀਆਂ ਨੂੰ ਤੁਹਾਡੇ ਰਾਹ ਤੋਂ ਭਜਾਉਣ ਲਈ ਤੁਹਾਡੇ ਅੱਗੇ ਸਿੰਗ ਭੇਜਾਂਗਾ।

29ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ।

30ਹੌਲੀ-ਹੌਲੀ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦਿਆਂਗਾ, ਜਦੋਂ ਤੱਕ ਤੁਸੀਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕਾਫ਼ੀ ਨਹੀਂ ਹੋ ਜਾਂਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.