4“ਜੇ ਤੁਸੀਂ ਆਪਣੇ ਦੁਸ਼ਮਣ ਦੇ ਬਲਦ ਜਾਂ ਗਧੇ ਨੂੰ ਭਟਕਦਾ ਹੋਇਆ ਦੇਖਦੇ ਹੋ, ਤਾਂ ਉਸਨੂੰ ਵਾਪਸ ਕਰ ਦਿਓ।
5ਜੇ ਤੁਸੀਂ ਆਪਣੇ ਦੁਸ਼ਮਣ ਦੇ ਗਧੇ ਤੇ ਬਹੁਤ ਜ਼ਿਆਦਾ ਬੋਝ ਦੇਖਦੇ ਹੋ, ਤਾਂ ਇਸ ਨੂੰ ਉੱਥੇ ਨਾ ਛੱਡੋ ਅਤੇ ਬਲਕਿ ਤੁਸੀਂ ਇਸ ਵਿੱਚ ਉਹਨਾਂ ਦੀ ਮਦਦ ਕਰੋ।
6“ਇਹ ਸੋਚ ਕੇ ਇਨਸਾਫ਼ ਨੂੰ ਖਰਾਬ ਨਾ ਕਰੋ ਕਿ ਮੁਕੱਦਮਾ ਗਰੀਬ ਦਾ ਹੈ।
7ਝੂਠੇ ਦੋਸ਼ ਨਾਲ ਕੋਈ ਲੈਣਾ-ਦੇਣਾ ਨਾ ਰੱਖੋ ਅਤੇ ਕਿਸੇ ਨਿਰਦੋਸ਼ ਜਾਂ ਇਮਾਨਦਾਰ ਨੂੰ ਮੌਤ ਦੇ ਘਾਟ ਨਾ ਉਤਾਰੋ ਕਿਉਂ ਜੋ ਮੈਂ ਦੋਸ਼ੀ ਨੂੰ ਬਰੀ ਨਹੀਂ ਕਰਾਂਗਾ।
8“ਰਿਸ਼ਵਤ ਨਾ ਲਓ ਕਿਉਂਕਿ ਰਿਸ਼ਵਤ ਉਹਨਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾ ਨੂੰ ਉਲਟਾ ਦਿੰਦੀਆਂ ਹਨ।