ਕੂਚ 23

ਝੂਠੇ ਦੋਸ਼ ਨਾਲ ਕੋਈ ਲੈਣਾ-ਦੇਣਾ ਨਾ ਰੱਖੋ ਅਤੇ ਕਿਸੇ ਨਿਰਦੋਸ਼ ਜਾਂ ਇਮਾਨਦਾਰ ਨੂੰ ਮੌਤ ਦੇ ਘਾਟ ਨਾ ਉਤਾਰੋ ਕਿਉਂ ਜੋ ਮੈਂ ਦੋਸ਼ੀ ਨੂੰ ਬਰੀ ਨਹੀਂ ਕਰਾਂਗਾ।

Exodus 23:7 (UKJV) Keep you far from a false matter; and the innocent and righteous slay you not: for I will not justify the wicked.

5ਜੇ ਤੁਸੀਂ ਆਪਣੇ ਦੁਸ਼ਮਣ ਦੇ ਗਧੇ ਤੇ ਬਹੁਤ ਜ਼ਿਆਦਾ ਬੋਝ ਦੇਖਦੇ ਹੋ, ਤਾਂ ਇਸ ਨੂੰ ਉੱਥੇ ਨਾ ਛੱਡੋ ਅਤੇ ਬਲਕਿ ਤੁਸੀਂ ਇਸ ਵਿੱਚ ਉਹਨਾਂ ਦੀ ਮਦਦ ਕਰੋ।

6“ਇਹ ਸੋਚ ਕੇ ਇਨਸਾਫ਼ ਨੂੰ ਖਰਾਬ ਨਾ ਕਰੋ ਕਿ ਮੁਕੱਦਮਾ ਗਰੀਬ ਦਾ ਹੈ।

7ਝੂਠੇ ਦੋਸ਼ ਨਾਲ ਕੋਈ ਲੈਣਾ-ਦੇਣਾ ਨਾ ਰੱਖੋ ਅਤੇ ਕਿਸੇ ਨਿਰਦੋਸ਼ ਜਾਂ ਇਮਾਨਦਾਰ ਨੂੰ ਮੌਤ ਦੇ ਘਾਟ ਨਾ ਉਤਾਰੋ ਕਿਉਂ ਜੋ ਮੈਂ ਦੋਸ਼ੀ ਨੂੰ ਬਰੀ ਨਹੀਂ ਕਰਾਂਗਾ।

8“ਰਿਸ਼ਵਤ ਨਾ ਲਓ ਕਿਉਂਕਿ ਰਿਸ਼ਵਤ ਉਹਨਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾ ਨੂੰ ਉਲਟਾ ਦਿੰਦੀਆਂ ਹਨ।

9“ਕਿਸੇ ਵਿਦੇਸ਼ੀ ਉੱਤੇ ਜ਼ੁਲਮ ਨਾ ਕਰੋ, ਤੁਸੀਂ ਖੁਦ ਜਾਣਦੇ ਹੋ ਕਿ ਪਰਦੇਸੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.