ਕੂਚ 23

“ਕਿਸੇ ਵਿਦੇਸ਼ੀ ਉੱਤੇ ਜ਼ੁਲਮ ਨਾ ਕਰੋ, ਤੁਸੀਂ ਖੁਦ ਜਾਣਦੇ ਹੋ ਕਿ ਪਰਦੇਸੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ।

Exodus 23:9 (UKJV) Also you shall not oppress a stranger: for all of you know the heart of a stranger, seeing all of you were strangers in the land of Egypt.

7ਝੂਠੇ ਦੋਸ਼ ਨਾਲ ਕੋਈ ਲੈਣਾ-ਦੇਣਾ ਨਾ ਰੱਖੋ ਅਤੇ ਕਿਸੇ ਨਿਰਦੋਸ਼ ਜਾਂ ਇਮਾਨਦਾਰ ਨੂੰ ਮੌਤ ਦੇ ਘਾਟ ਨਾ ਉਤਾਰੋ ਕਿਉਂ ਜੋ ਮੈਂ ਦੋਸ਼ੀ ਨੂੰ ਬਰੀ ਨਹੀਂ ਕਰਾਂਗਾ।

8“ਰਿਸ਼ਵਤ ਨਾ ਲਓ ਕਿਉਂਕਿ ਰਿਸ਼ਵਤ ਉਹਨਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾ ਨੂੰ ਉਲਟਾ ਦਿੰਦੀਆਂ ਹਨ।

9“ਕਿਸੇ ਵਿਦੇਸ਼ੀ ਉੱਤੇ ਜ਼ੁਲਮ ਨਾ ਕਰੋ, ਤੁਸੀਂ ਖੁਦ ਜਾਣਦੇ ਹੋ ਕਿ ਪਰਦੇਸੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ।

10“ਛੇ ਸਾਲਾਂ ਤੱਕ ਤੁਸੀਂ ਆਪਣੇ ਖੇਤ ਵਿੱਚ ਬੀਜੋ ਅਤੇ ਫ਼ਸਲ ਵੱਢੋ,

11ਪਰ ਸੱਤਵੇਂ ਸਾਲ ਦੇ ਦੌਰਾਨ ਜ਼ਮੀਨ ਨੂੰ ਬਿਨਾਂ ਵਾਹੀ ਅਤੇ ਅਣਵਰਤੀ ਪਈ ਰਹਿਣ ਦਿਓ। ਫਿਰ ਤੁਹਾਡੇ ਲੋਕਾਂ ਵਿੱਚੋਂ ਗਰੀਬ ਲੋਕ ਉਸ ਵਿੱਚੋਂ ਭੋਜਨ ਪ੍ਰਾਪਤ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰ ਜੋ ਬਚਿਆ ਹੋਇਆ ਹੈ ਉਸਨੂੰ ਖਾ ਸਕਦੇ ਹਨ। ਆਪਣੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਨਾਲ ਵੀ ਅਜਿਹਾ ਹੀ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.