ਕੂਚ 23

“ਛੇ ਸਾਲਾਂ ਤੱਕ ਤੁਸੀਂ ਆਪਣੇ ਖੇਤ ਵਿੱਚ ਬੀਜੋ ਅਤੇ ਫ਼ਸਲ ਵੱਢੋ,

Exodus 23:10 (UKJV) And six years you shall sow your land, and shall gather in the fruits thereof:

8“ਰਿਸ਼ਵਤ ਨਾ ਲਓ ਕਿਉਂਕਿ ਰਿਸ਼ਵਤ ਉਹਨਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾ ਨੂੰ ਉਲਟਾ ਦਿੰਦੀਆਂ ਹਨ।

9“ਕਿਸੇ ਵਿਦੇਸ਼ੀ ਉੱਤੇ ਜ਼ੁਲਮ ਨਾ ਕਰੋ, ਤੁਸੀਂ ਖੁਦ ਜਾਣਦੇ ਹੋ ਕਿ ਪਰਦੇਸੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ।

10“ਛੇ ਸਾਲਾਂ ਤੱਕ ਤੁਸੀਂ ਆਪਣੇ ਖੇਤ ਵਿੱਚ ਬੀਜੋ ਅਤੇ ਫ਼ਸਲ ਵੱਢੋ,

11ਪਰ ਸੱਤਵੇਂ ਸਾਲ ਦੇ ਦੌਰਾਨ ਜ਼ਮੀਨ ਨੂੰ ਬਿਨਾਂ ਵਾਹੀ ਅਤੇ ਅਣਵਰਤੀ ਪਈ ਰਹਿਣ ਦਿਓ। ਫਿਰ ਤੁਹਾਡੇ ਲੋਕਾਂ ਵਿੱਚੋਂ ਗਰੀਬ ਲੋਕ ਉਸ ਵਿੱਚੋਂ ਭੋਜਨ ਪ੍ਰਾਪਤ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰ ਜੋ ਬਚਿਆ ਹੋਇਆ ਹੈ ਉਸਨੂੰ ਖਾ ਸਕਦੇ ਹਨ। ਆਪਣੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਨਾਲ ਵੀ ਅਜਿਹਾ ਹੀ ਕਰੋ।

12“ਛੇ ਦਿਨ ਆਪਣਾ ਕੰਮ ਕਰੋ, ਪਰ ਸੱਤਵੇਂ ਦਿਨ ਕੰਮ ਨਾ ਕਰੋ, ਤਾਂ ਜੋ ਤੁਹਾਡਾ ਬਲਦ ਅਤੇ ਤੁਹਾਡਾ ਗਧਾ ਅਰਾਮ ਕਰ ਸਕੇ, ਅਤੇ ਤੁਹਾਡੇ ਘਰ ਵਿੱਚ ਜੰਮਿਆ ਨੌਕਰ ਅਤੇ ਤੁਹਾਡੇ ਵਿੱਚ ਰਹਿਣ ਵਾਲਾ ਪਰਦੇਸੀ ਆਰਾਮ ਕਰ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.