ਕੂਚ 23

ਪਰ ਸੱਤਵੇਂ ਸਾਲ ਦੇ ਦੌਰਾਨ ਜ਼ਮੀਨ ਨੂੰ ਬਿਨਾਂ ਵਾਹੀ ਅਤੇ ਅਣਵਰਤੀ ਪਈ ਰਹਿਣ ਦਿਓ। ਫਿਰ ਤੁਹਾਡੇ ਲੋਕਾਂ ਵਿੱਚੋਂ ਗਰੀਬ ਲੋਕ ਉਸ ਵਿੱਚੋਂ ਭੋਜਨ ਪ੍ਰਾਪਤ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰ ਜੋ ਬਚਿਆ ਹੋਇਆ ਹੈ ਉਸਨੂੰ ਖਾ ਸਕਦੇ ਹਨ। ਆਪਣੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਨਾਲ ਵੀ ਅਜਿਹਾ ਹੀ ਕਰੋ।

Exodus 23:11 (UKJV) But the seventh year you shall let it rest and lie still; that the poor of your people may eat: and what they leave the beasts of the field shall eat. In like manner you shall deal with your vineyard, and with your olive yard.

9“ਕਿਸੇ ਵਿਦੇਸ਼ੀ ਉੱਤੇ ਜ਼ੁਲਮ ਨਾ ਕਰੋ, ਤੁਸੀਂ ਖੁਦ ਜਾਣਦੇ ਹੋ ਕਿ ਪਰਦੇਸੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ।

10“ਛੇ ਸਾਲਾਂ ਤੱਕ ਤੁਸੀਂ ਆਪਣੇ ਖੇਤ ਵਿੱਚ ਬੀਜੋ ਅਤੇ ਫ਼ਸਲ ਵੱਢੋ,

11ਪਰ ਸੱਤਵੇਂ ਸਾਲ ਦੇ ਦੌਰਾਨ ਜ਼ਮੀਨ ਨੂੰ ਬਿਨਾਂ ਵਾਹੀ ਅਤੇ ਅਣਵਰਤੀ ਪਈ ਰਹਿਣ ਦਿਓ। ਫਿਰ ਤੁਹਾਡੇ ਲੋਕਾਂ ਵਿੱਚੋਂ ਗਰੀਬ ਲੋਕ ਉਸ ਵਿੱਚੋਂ ਭੋਜਨ ਪ੍ਰਾਪਤ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰ ਜੋ ਬਚਿਆ ਹੋਇਆ ਹੈ ਉਸਨੂੰ ਖਾ ਸਕਦੇ ਹਨ। ਆਪਣੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਨਾਲ ਵੀ ਅਜਿਹਾ ਹੀ ਕਰੋ।

12“ਛੇ ਦਿਨ ਆਪਣਾ ਕੰਮ ਕਰੋ, ਪਰ ਸੱਤਵੇਂ ਦਿਨ ਕੰਮ ਨਾ ਕਰੋ, ਤਾਂ ਜੋ ਤੁਹਾਡਾ ਬਲਦ ਅਤੇ ਤੁਹਾਡਾ ਗਧਾ ਅਰਾਮ ਕਰ ਸਕੇ, ਅਤੇ ਤੁਹਾਡੇ ਘਰ ਵਿੱਚ ਜੰਮਿਆ ਨੌਕਰ ਅਤੇ ਤੁਹਾਡੇ ਵਿੱਚ ਰਹਿਣ ਵਾਲਾ ਪਰਦੇਸੀ ਆਰਾਮ ਕਰ ਸਕੇ।

13“ਉਹ ਸਭ ਕੁਝ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਕਿਹਾ ਹੈ। ਹੋਰ ਦੇਵਤਿਆਂ ਨਾ ਨਾਮ ਨਾ ਜਪੋ, ਉਹਨਾਂ ਨੂੰ ਤੁਹਾਡੇ ਬੁੱਲ੍ਹਾਂ ਤੋਂ ਸੁਣਨ ਵੀ ਨਾ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.