ਕੂਚ 23

“ਛੇ ਦਿਨ ਆਪਣਾ ਕੰਮ ਕਰੋ, ਪਰ ਸੱਤਵੇਂ ਦਿਨ ਕੰਮ ਨਾ ਕਰੋ, ਤਾਂ ਜੋ ਤੁਹਾਡਾ ਬਲਦ ਅਤੇ ਤੁਹਾਡਾ ਗਧਾ ਅਰਾਮ ਕਰ ਸਕੇ, ਅਤੇ ਤੁਹਾਡੇ ਘਰ ਵਿੱਚ ਜੰਮਿਆ ਨੌਕਰ ਅਤੇ ਤੁਹਾਡੇ ਵਿੱਚ ਰਹਿਣ ਵਾਲਾ ਪਰਦੇਸੀ ਆਰਾਮ ਕਰ ਸਕੇ।

Exodus 23:12 (UKJV) Six days you shall do your work, and on the seventh day you shall rest: that yours ox and yours ass may rest, and the son of your handmaid, and the stranger, may be refreshed.

10“ਛੇ ਸਾਲਾਂ ਤੱਕ ਤੁਸੀਂ ਆਪਣੇ ਖੇਤ ਵਿੱਚ ਬੀਜੋ ਅਤੇ ਫ਼ਸਲ ਵੱਢੋ,

11ਪਰ ਸੱਤਵੇਂ ਸਾਲ ਦੇ ਦੌਰਾਨ ਜ਼ਮੀਨ ਨੂੰ ਬਿਨਾਂ ਵਾਹੀ ਅਤੇ ਅਣਵਰਤੀ ਪਈ ਰਹਿਣ ਦਿਓ। ਫਿਰ ਤੁਹਾਡੇ ਲੋਕਾਂ ਵਿੱਚੋਂ ਗਰੀਬ ਲੋਕ ਉਸ ਵਿੱਚੋਂ ਭੋਜਨ ਪ੍ਰਾਪਤ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰ ਜੋ ਬਚਿਆ ਹੋਇਆ ਹੈ ਉਸਨੂੰ ਖਾ ਸਕਦੇ ਹਨ। ਆਪਣੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਨਾਲ ਵੀ ਅਜਿਹਾ ਹੀ ਕਰੋ।

12“ਛੇ ਦਿਨ ਆਪਣਾ ਕੰਮ ਕਰੋ, ਪਰ ਸੱਤਵੇਂ ਦਿਨ ਕੰਮ ਨਾ ਕਰੋ, ਤਾਂ ਜੋ ਤੁਹਾਡਾ ਬਲਦ ਅਤੇ ਤੁਹਾਡਾ ਗਧਾ ਅਰਾਮ ਕਰ ਸਕੇ, ਅਤੇ ਤੁਹਾਡੇ ਘਰ ਵਿੱਚ ਜੰਮਿਆ ਨੌਕਰ ਅਤੇ ਤੁਹਾਡੇ ਵਿੱਚ ਰਹਿਣ ਵਾਲਾ ਪਰਦੇਸੀ ਆਰਾਮ ਕਰ ਸਕੇ।

13“ਉਹ ਸਭ ਕੁਝ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਕਿਹਾ ਹੈ। ਹੋਰ ਦੇਵਤਿਆਂ ਨਾ ਨਾਮ ਨਾ ਜਪੋ, ਉਹਨਾਂ ਨੂੰ ਤੁਹਾਡੇ ਬੁੱਲ੍ਹਾਂ ਤੋਂ ਸੁਣਨ ਵੀ ਨਾ ਦਿਓ।

14“ਸਾਲ ਵਿੱਚ ਤਿੰਨ ਵਾਰ ਤੁਸੀਂ ਮੇਰੇ ਲਈ ਇੱਕ ਤਿਉਹਾਰ ਮਨਾਉਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.