ਕੂਚ 24

ਪਰ ਪਰਮੇਸ਼ਵਰ ਨੇ ਇਸਰਾਏਲੀਆਂ ਦੇ ਇਨ੍ਹਾਂ ਆਗੂਆਂ ਦੇ ਵਿਰੁੱਧ ਆਪਣਾ ਹੱਥ ਨਹੀਂ ਉਠਾਇਆ, ਉਹਨਾਂ ਨੇ ਪਰਮੇਸ਼ਵਰ ਨੂੰ ਦੇਖਿਆ ਅਤੇ ਉਹਨਾਂ ਨੇ ਖਾਧਾ ਪੀਤਾ।

Exodus 24:11 (UKJV) And upon the nobles of the children of Israel he laid not his hand: also they saw God, and did eat and drink.

9ਮੋਸ਼ੇਹ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਆਗੂ ਪਹਾੜ ਉੱਤੇ ਚੜ੍ਹ ਗਏ

10ਅਤੇ ਇਸਰਾਏਲ ਦੇ ਪਰਮੇਸ਼ਵਰ ਨੂੰ ਦੇਖਿਆ। ਉਸ ਦੇ ਪੈਰਾਂ ਹੇਠ ਕੁਝ ਅਜਿਹਾ ਸੀ ਜਿਵੇਂ ਨੀਲਮ ਦੇ ਪੱਥਰਾਂ ਦਾ ਫਰਸ਼ ਅਤੇ ਉਸਦੀ ਚਮਕ ਅਕਾਸ਼ ਵਰਗੀ ਸੀ।

11ਪਰ ਪਰਮੇਸ਼ਵਰ ਨੇ ਇਸਰਾਏਲੀਆਂ ਦੇ ਇਨ੍ਹਾਂ ਆਗੂਆਂ ਦੇ ਵਿਰੁੱਧ ਆਪਣਾ ਹੱਥ ਨਹੀਂ ਉਠਾਇਆ, ਉਹਨਾਂ ਨੇ ਪਰਮੇਸ਼ਵਰ ਨੂੰ ਦੇਖਿਆ ਅਤੇ ਉਹਨਾਂ ਨੇ ਖਾਧਾ ਪੀਤਾ।

12ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫਿਰ ਮੇਰੇ ਕੋਲ ਪਹਾੜ ਉੱਤੇ ਆ ਅਤੇ ਇੱਥੇ ਠਹਿਰ, ਅਤੇ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦੇ ਦਿਆਂਗਾ ਜਿਨ੍ਹਾਂ ਦੀ ਬਿਵਸਥਾ ਅਤੇ ਹੁਕਮ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ।”

13ਤਦ ਮੋਸ਼ੇਹ ਆਪਣੇ ਸਹਾਇਕ ਯੇਹੋਸ਼ੁਆ ਦੇ ਨਾਲ ਤੁਰ ਪਿਆ ਅਤੇ ਮੋਸ਼ੇਹ ਪਰਮੇਸ਼ਵਰ ਦੇ ਪਹਾੜ ਉੱਤੇ ਚੜ੍ਹ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.