ਕੂਚ 24

ਅਤੇ ਇਸਰਾਏਲ ਦੇ ਪਰਮੇਸ਼ਵਰ ਨੂੰ ਦੇਖਿਆ। ਉਸ ਦੇ ਪੈਰਾਂ ਹੇਠ ਕੁਝ ਅਜਿਹਾ ਸੀ ਜਿਵੇਂ ਨੀਲਮ ਦੇ ਪੱਥਰਾਂ ਦਾ ਫਰਸ਼ ਅਤੇ ਉਸਦੀ ਚਮਕ ਅਕਾਸ਼ ਵਰਗੀ ਸੀ।

Exodus 24:10 (UKJV) And they saw the God of Israel: and there was under his feet as it were a paved work of a sapphire stone, and as it were the body of heaven in his clearness.

8ਮੋਸ਼ੇਹ ਨੇ ਫਿਰ ਲਹੂ ਲਿਆ, ਲੋਕਾਂ ਉੱਤੇ ਛਿੜਕਿਆ ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜੋ ਯਾਹਵੇਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ ਹੈ।”

9ਮੋਸ਼ੇਹ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਆਗੂ ਪਹਾੜ ਉੱਤੇ ਚੜ੍ਹ ਗਏ

10ਅਤੇ ਇਸਰਾਏਲ ਦੇ ਪਰਮੇਸ਼ਵਰ ਨੂੰ ਦੇਖਿਆ। ਉਸ ਦੇ ਪੈਰਾਂ ਹੇਠ ਕੁਝ ਅਜਿਹਾ ਸੀ ਜਿਵੇਂ ਨੀਲਮ ਦੇ ਪੱਥਰਾਂ ਦਾ ਫਰਸ਼ ਅਤੇ ਉਸਦੀ ਚਮਕ ਅਕਾਸ਼ ਵਰਗੀ ਸੀ।

11ਪਰ ਪਰਮੇਸ਼ਵਰ ਨੇ ਇਸਰਾਏਲੀਆਂ ਦੇ ਇਨ੍ਹਾਂ ਆਗੂਆਂ ਦੇ ਵਿਰੁੱਧ ਆਪਣਾ ਹੱਥ ਨਹੀਂ ਉਠਾਇਆ, ਉਹਨਾਂ ਨੇ ਪਰਮੇਸ਼ਵਰ ਨੂੰ ਦੇਖਿਆ ਅਤੇ ਉਹਨਾਂ ਨੇ ਖਾਧਾ ਪੀਤਾ।

12ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫਿਰ ਮੇਰੇ ਕੋਲ ਪਹਾੜ ਉੱਤੇ ਆ ਅਤੇ ਇੱਥੇ ਠਹਿਰ, ਅਤੇ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦੇ ਦਿਆਂਗਾ ਜਿਨ੍ਹਾਂ ਦੀ ਬਿਵਸਥਾ ਅਤੇ ਹੁਕਮ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.