ਕੂਚ 24

ਮੋਸ਼ੇਹ ਨੇ ਫਿਰ ਲਹੂ ਲਿਆ, ਲੋਕਾਂ ਉੱਤੇ ਛਿੜਕਿਆ ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜੋ ਯਾਹਵੇਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ ਹੈ।”

Exodus 24:8 (UKJV) And Moses took the blood, and sprinkled it on the people, and said, Behold the blood of the covenant, which the LORD has made with you concerning all these words.

6ਮੋਸ਼ੇਹ ਨੇ ਅੱਧਾ ਲਹੂ ਲੈ ਕੇ ਕਟੋਰਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਅੱਧਾ ਉਸ ਨੇ ਜਗਵੇਦੀ ਉੱਤੇ ਛਿੜਕਿਆ।

7ਫਿਰ ਉਸਨੇ ਨੇਮ ਦੀ ਪੋਥੀ ਚੁੱਕੀ ਅਤੇ ਲੋਕਾਂ ਨੂੰ ਪੜ੍ਹ ਕੇ ਸੁਣਾਈ। ਉਹਨਾਂ ਨੇ ਜਵਾਬ ਦਿੱਤਾ, “ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ, ਅਸੀਂ ਮੰਨਾਂਗੇ।”

8ਮੋਸ਼ੇਹ ਨੇ ਫਿਰ ਲਹੂ ਲਿਆ, ਲੋਕਾਂ ਉੱਤੇ ਛਿੜਕਿਆ ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜੋ ਯਾਹਵੇਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ ਹੈ।”

9ਮੋਸ਼ੇਹ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਆਗੂ ਪਹਾੜ ਉੱਤੇ ਚੜ੍ਹ ਗਏ

10ਅਤੇ ਇਸਰਾਏਲ ਦੇ ਪਰਮੇਸ਼ਵਰ ਨੂੰ ਦੇਖਿਆ। ਉਸ ਦੇ ਪੈਰਾਂ ਹੇਠ ਕੁਝ ਅਜਿਹਾ ਸੀ ਜਿਵੇਂ ਨੀਲਮ ਦੇ ਪੱਥਰਾਂ ਦਾ ਫਰਸ਼ ਅਤੇ ਉਸਦੀ ਚਮਕ ਅਕਾਸ਼ ਵਰਗੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.