5ਫਿਰ ਉਸ ਨੇ ਨੌਜਵਾਨ ਇਸਰਾਏਲੀ ਆਦਮੀਆਂ ਨੂੰ ਭੇਜਿਆ, ਅਤੇ ਉਹਨਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਜਵਾਨ ਬਲਦਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਇਆ।
6ਮੋਸ਼ੇਹ ਨੇ ਅੱਧਾ ਲਹੂ ਲੈ ਕੇ ਕਟੋਰਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਅੱਧਾ ਉਸ ਨੇ ਜਗਵੇਦੀ ਉੱਤੇ ਛਿੜਕਿਆ।
7ਫਿਰ ਉਸਨੇ ਨੇਮ ਦੀ ਪੋਥੀ ਚੁੱਕੀ ਅਤੇ ਲੋਕਾਂ ਨੂੰ ਪੜ੍ਹ ਕੇ ਸੁਣਾਈ। ਉਹਨਾਂ ਨੇ ਜਵਾਬ ਦਿੱਤਾ, “ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ, ਅਸੀਂ ਮੰਨਾਂਗੇ।”
8ਮੋਸ਼ੇਹ ਨੇ ਫਿਰ ਲਹੂ ਲਿਆ, ਲੋਕਾਂ ਉੱਤੇ ਛਿੜਕਿਆ ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜੋ ਯਾਹਵੇਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ ਹੈ।”
9ਮੋਸ਼ੇਹ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਆਗੂ ਪਹਾੜ ਉੱਤੇ ਚੜ੍ਹ ਗਏ