ਕੂਚ 24

ਜਦੋਂ ਮੋਸ਼ੇਹ ਨੇ ਜਾ ਕੇ ਲੋਕਾਂ ਨੂੰ ਯਾਹਵੇਹ ਦੇ ਸਾਰੇ ਬਚਨ ਅਤੇ ਕਾਨੂੰਨ ਦੱਸੇ, ਤਾਂ ਉਹਨਾਂ ਨੇ ਇੱਕ ਆਵਾਜ਼ ਵਿੱਚ ਜਵਾਬ ਦਿੱਤਾ, “ਜੋ ਕੁਝ ਯਾਹਵੇਹ ਨੇ ਕਿਹਾ ਹੈ ਅਸੀਂ ਉਹੀ ਕਰਾਂਗੇ।”

Exodus 24:3 (UKJV) And Moses came and told the people all the words of the LORD, and all the judgments: and all the people answered with one voice, and said, All the words which the LORD has said will we do.

1ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਯਾਹਵੇਹ ਦੇ ਕੋਲ ਉੱਪਰ ਆ ਕੇ ਦੂਰੋਂ ਖਲੋ ਕੇ ਯਾਹਵੇਹ ਅੱਗੇ ਮੱਥਾ ਟੇਕਣਾ,

2ਪਰ ਸਿਰਫ ਮੋਸ਼ੇਹ ਹੀ ਯਾਹਵੇਹ ਕੋਲ ਜਾਵੇ, ਬਾਕੀ ਨੇੜੇ ਨਾ ਆਉਣ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਹਨ ਉਤਾਹਾਂ ਨਾ ਆਉਣਗੇ।”

3ਜਦੋਂ ਮੋਸ਼ੇਹ ਨੇ ਜਾ ਕੇ ਲੋਕਾਂ ਨੂੰ ਯਾਹਵੇਹ ਦੇ ਸਾਰੇ ਬਚਨ ਅਤੇ ਕਾਨੂੰਨ ਦੱਸੇ, ਤਾਂ ਉਹਨਾਂ ਨੇ ਇੱਕ ਆਵਾਜ਼ ਵਿੱਚ ਜਵਾਬ ਦਿੱਤਾ, “ਜੋ ਕੁਝ ਯਾਹਵੇਹ ਨੇ ਕਿਹਾ ਹੈ ਅਸੀਂ ਉਹੀ ਕਰਾਂਗੇ।”

4ਮੋਸ਼ੇਹ ਨੇ ਫਿਰ ਉਹ ਸਭ ਕੁਝ ਲਿਖ ਦਿੱਤਾ ਜੋ ਯਾਹਵੇਹ ਨੇ ਕਿਹਾ ਸੀ। ਅਗਲੀ ਸਵੇਰ ਉਹ ਉੱਠਿਆ ਅਤੇ ਪਹਾੜ ਦੇ ਪੈਰਾਂ ਵਿੱਚ ਇੱਕ ਜਗਵੇਦੀ ਬਣਾਈ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਨੂੰ ਦਰਸਾਉਣ ਵਾਲੇ ਬਾਰਾਂ ਪੱਥਰਾਂ ਦੇ ਥੰਮ੍ਹਾਂ ਨੂੰ ਸਥਾਪਿਤ ਕੀਤਾ।

5ਫਿਰ ਉਸ ਨੇ ਨੌਜਵਾਨ ਇਸਰਾਏਲੀ ਆਦਮੀਆਂ ਨੂੰ ਭੇਜਿਆ, ਅਤੇ ਉਹਨਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਜਵਾਨ ਬਲਦਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.