12“ਵਿਹੜੇ ਦਾ ਪੱਛਮੀ ਸਿਰਾ ਪੰਜਾਹ ਹੱਥ ਚੌੜਾ ਹੋਵੇਗਾ ਅਤੇ ਉਸ ਵਿੱਚ ਪਰਦੇ ਹੋਣ, ਦਸ ਥੰਮ੍ਹੀਆਂ ਅਤੇ ਦਸ ਚੀਥੀਆਂ ਹੋਣ।
13ਪੂਰਬ ਸਿਰੇ ਉੱਤੇ, ਸੂਰਜ ਚੜ੍ਹਨ ਵੱਲ, ਵਿਹੜਾ ਵੀ ਪੰਜਾਹ ਹੱਥ ਚੌੜਾ ਹੋਵੇ।
14ਦਰਵਾਜ਼ੇ ਦੇ ਇੱਕ ਪਾਸੇ ਦੇ ਪਰਦੇ ਪੰਦਰਾਂ ਹੱਥ ਲੰਬੇ ਹੋਣ, ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ,
15ਅਤੇ ਦੂਜੇ ਪਾਸੇ ਦੇ ਪਰਦੇ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।
16“ਵਿਹੜੇ ਦੇ ਦਰਵਾਜ਼ੇ ਲਈ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਵੀਹ ਹੱਥ ਲੰਮਾ ਪਰਦਾ ਇੱਕ ਕਢਾਈ ਦਾ ਕੰਮ ਚਾਰ ਖੰਭਿਆਂ ਅਤੇ ਚਾਰ ਅਧਾਰਾਂ ਵਾਲਾ ਹੋਵੇ।