ਕੂਚ 27

ਜਗਵੇਦੀ ਤੋਂ ਸੁਆਹ ਇਕੱਠੀ ਕਰਨ ਲਈ ਭਾਂਡੇ, ਬੇਲਚੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਚੁੱਲੇ ਪਿੱਤਲ ਦੇ ਬਣਾਈ।

Exodus 27:3 (UKJV) And you shall make his pans to receive his ashes, and his shovels, and his basons, and his forks, and his fire-pans: all the vessels thereof you shall make of brass.

1“ਤਿੰਨ ਹੱਥ ਉੱਚੀ ਕਿੱਕਰ ਦੀ ਲੱਕੜ ਦੀ ਜਗਵੇਦੀ ਬਣਾਓ। ਇਹ ਚੌਰਸ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਹੋਣਾ ਚਾਹੀਦਾ ਹੈ।

2ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਉ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿਓ।

3ਜਗਵੇਦੀ ਤੋਂ ਸੁਆਹ ਇਕੱਠੀ ਕਰਨ ਲਈ ਭਾਂਡੇ, ਬੇਲਚੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਚੁੱਲੇ ਪਿੱਤਲ ਦੇ ਬਣਾਈ।

4ਇਸਦੇ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ।

5ਇਸ ਨੂੰ ਜਗਵੇਦੀ ਦੇ ਕਿਨਾਰੇ ਦੇ ਹੇਠਾਂ ਰੱਖੋ ਤਾਂ ਜੋ ਇਹ ਜਗਵੇਦੀ ਦੇ ਅੱਧੇ ਪਾਸੇ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.