ਕੂਚ 28

ਸੋਨੇ ਨਾਲ ਭਰੇ ਖਾਨੇ ਬਣਾਈ

Exodus 28:13 (UKJV) And you shall make casings of gold;

11ਦੋ ਪੱਥਰਾਂ ਦੇ ਉੱਪਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਉੱਕਰੀ ਜਿਵੇਂ ਇੱਕ ਕੱਟਣ ਵਾਲਾ ਕਾਰੀਗਰ ਇੱਕ ਮੋਹਰ ਉੱਕਰਦਾ ਹੈ। ਫਿਰ ਉਹਨਾਂ ਪੱਥਰਾਂ ਵਿੱਚ ਸੋਨਾ ਭਰ ਦੇਵੀਂ।

12ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਇਹ ਦੋਵੇਂ ਪੱਥਰ ਰੱਖੀਂ। ਉਹ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ। ਇਸ ਤਰ੍ਹਾਂ ਹਾਰੋਨ ਉਨ੍ਹਾਂ ਦੇ ਨਾਮ ਯਾਹਵੇਹ ਦੇ ਅੱਗੇ ਆਪਣੇ ਦੋਹਾਂ ਮੋਢਿਆਂ ਉੱਤੇ ਯਾਦਗਿਰੀ ਲਈ ਲੈ ਜਾਵੇ।

13ਸੋਨੇ ਨਾਲ ਭਰੇ ਖਾਨੇ ਬਣਾਈ

14ਅਤੇ ਇੱਕ ਰੱਸੀ ਵਾਂਗ ਸ਼ੁੱਧ ਸੋਨੇ ਦੀਆਂ ਦੋ ਜੰਜ਼ੀਰਾਂ ਬਣਾਉ ਅਤੇ ਜੰਜ਼ੀਰਾਂ ਨੂੰ ਜੰਜ਼ੀਰਾਂ ਨਾਲ ਬੰਨ੍ਹੋ।

15“ਜਾਜਕ ਲਈ ਨਿਆਉਂ ਦਾ ਇੱਕ ਸੀਨੇ ਬੰਦ ਬਣਾਉ। ਇੱਕ ਹੁਨਰਮੰਦ ਕਾਰੀਗਰ ਹੱਥਾਂ ਨੂੰ ਇਹ ਇਵੇਂ ਬਣਾਉਣਾ ਚਾਹੀਦਾ ਹੈ ਜਿਵੇਂ ਉਹਨਾਂ ਏਫ਼ੋਦ ਬਣਾਇਆ ਸੀ। ਉਸ ਨੂੰ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦੇ ਨਾਲ ਬਣਾਉ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.