ਕੂਚ 28

ਉਹ ਸੋਨੇ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਮਹੀਨ ਵਧੀਆ ਸੂਤੀ ਦੀ ਵਰਤੋਂ ਕਰੋ।

Exodus 28:5 (UKJV) And they shall take gold, and blue, and purple, and scarlet, and fine linen.

3ਉਹਨਾਂ ਸਾਰੇ ਨਿਪੁੰਨ ਕਾਮਿਆਂ ਨੂੰ ਜਿਨ੍ਹਾਂ ਨੂੰ ਮੈਂ ਅਜਿਹੇ ਮਾਮਲਿਆਂ ਵਿੱਚ ਬੁੱਧ ਦਿੱਤੀ ਹੈ ਦੱਸ ਕਿ ਉਹ ਹਾਰੋਨ ਲਈ ਉਸ ਦੇ ਪਵਿੱਤਰ ਹੋਣ ਲਈ ਕੱਪੜੇ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰੇ।

4ਇਹ ਉਹ ਬਸਤਰ ਹਨ ਜੋ ਉਹਨਾਂ ਨੇ ਬਣਾਉਣੇ ਹਨ, ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ, ਇੱਕ ਬੁਣਿਆ ਹੋਇਆ ਕੁੜਤਾ, ਇੱਕ ਪੱਗ ਅਤੇ ਇੱਕ ਸੀਸ਼। ਉਹ ਤੇਰੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਹ ਪਵਿੱਤਰ ਬਸਤਰ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਣ।

5ਉਹ ਸੋਨੇ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਮਹੀਨ ਵਧੀਆ ਸੂਤੀ ਦੀ ਵਰਤੋਂ ਕਰੋ।

6“ਉਹ ਏਫ਼ੋਦ ਨੂੰ ਸੋਨੇ ਦਾ, ਨੀਲੇ, ਬੈਂਗਣੀ, ਕਿਰਮਚੀ ਧਾਗੇ ਦਾ ਅਤੇ ਬਰੀਕ ਉਣੇ ਹੋਏ ਵਧੀਆ ਸੂਤੀ ਦਾ ਬਣਾਉਣ ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੋਵੇ।

7ਇਸਦੇ ਦੋ ਮੋਢੇ ਦੇ ਟੁਕੜੇ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਣੇ ਚਾਹੀਦੇ ਹਨ, ਇਸ ਲਈ ਇਸ ਨੂੰ ਬੰਨ੍ਹਿਆ ਜਾ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.