2ਆਪਣੇ ਭਰਾ ਹਾਰੋਨ ਨੂੰ ਇੱਜ਼ਤ ਅਤੇ ਆਦਰ ਦੇਣ ਲਈ ਉਸ ਲਈ ਪਵਿੱਤਰ ਬਸਤਰ ਬਣਾਓ।
3ਉਹਨਾਂ ਸਾਰੇ ਨਿਪੁੰਨ ਕਾਮਿਆਂ ਨੂੰ ਜਿਨ੍ਹਾਂ ਨੂੰ ਮੈਂ ਅਜਿਹੇ ਮਾਮਲਿਆਂ ਵਿੱਚ ਬੁੱਧ ਦਿੱਤੀ ਹੈ ਦੱਸ ਕਿ ਉਹ ਹਾਰੋਨ ਲਈ ਉਸ ਦੇ ਪਵਿੱਤਰ ਹੋਣ ਲਈ ਕੱਪੜੇ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰੇ।
4ਇਹ ਉਹ ਬਸਤਰ ਹਨ ਜੋ ਉਹਨਾਂ ਨੇ ਬਣਾਉਣੇ ਹਨ, ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ, ਇੱਕ ਬੁਣਿਆ ਹੋਇਆ ਕੁੜਤਾ, ਇੱਕ ਪੱਗ ਅਤੇ ਇੱਕ ਸੀਸ਼। ਉਹ ਤੇਰੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਹ ਪਵਿੱਤਰ ਬਸਤਰ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਣ।
5ਉਹ ਸੋਨੇ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਮਹੀਨ ਵਧੀਆ ਸੂਤੀ ਦੀ ਵਰਤੋਂ ਕਰੋ।
6“ਉਹ ਏਫ਼ੋਦ ਨੂੰ ਸੋਨੇ ਦਾ, ਨੀਲੇ, ਬੈਂਗਣੀ, ਕਿਰਮਚੀ ਧਾਗੇ ਦਾ ਅਤੇ ਬਰੀਕ ਉਣੇ ਹੋਏ ਵਧੀਆ ਸੂਤੀ ਦਾ ਬਣਾਉਣ ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੋਵੇ।