ਕੂਚ 28

ਆਪਣੇ ਭਰਾ ਹਾਰੋਨ ਨੂੰ ਇੱਜ਼ਤ ਅਤੇ ਆਦਰ ਦੇਣ ਲਈ ਉਸ ਲਈ ਪਵਿੱਤਰ ਬਸਤਰ ਬਣਾਓ।

Exodus 28:2 (UKJV) And you shall make holy garments for Aaron your brother for glory and for beauty.

1“ਆਪਣੇ ਭਰਾ ਹਾਰੋਨ ਨੂੰ ਅਤੇ ਉਸਦੇ ਪੁੱਤਰਾਂ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਮੇਤ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈਂ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

2ਆਪਣੇ ਭਰਾ ਹਾਰੋਨ ਨੂੰ ਇੱਜ਼ਤ ਅਤੇ ਆਦਰ ਦੇਣ ਲਈ ਉਸ ਲਈ ਪਵਿੱਤਰ ਬਸਤਰ ਬਣਾਓ।

3ਉਹਨਾਂ ਸਾਰੇ ਨਿਪੁੰਨ ਕਾਮਿਆਂ ਨੂੰ ਜਿਨ੍ਹਾਂ ਨੂੰ ਮੈਂ ਅਜਿਹੇ ਮਾਮਲਿਆਂ ਵਿੱਚ ਬੁੱਧ ਦਿੱਤੀ ਹੈ ਦੱਸ ਕਿ ਉਹ ਹਾਰੋਨ ਲਈ ਉਸ ਦੇ ਪਵਿੱਤਰ ਹੋਣ ਲਈ ਕੱਪੜੇ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰੇ।

4ਇਹ ਉਹ ਬਸਤਰ ਹਨ ਜੋ ਉਹਨਾਂ ਨੇ ਬਣਾਉਣੇ ਹਨ, ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ, ਇੱਕ ਬੁਣਿਆ ਹੋਇਆ ਕੁੜਤਾ, ਇੱਕ ਪੱਗ ਅਤੇ ਇੱਕ ਸੀਸ਼। ਉਹ ਤੇਰੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਹ ਪਵਿੱਤਰ ਬਸਤਰ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.