ਕੂਚ 28

“ਉਹ ਏਫ਼ੋਦ ਨੂੰ ਸੋਨੇ ਦਾ, ਨੀਲੇ, ਬੈਂਗਣੀ, ਕਿਰਮਚੀ ਧਾਗੇ ਦਾ ਅਤੇ ਬਰੀਕ ਉਣੇ ਹੋਏ ਵਧੀਆ ਸੂਤੀ ਦਾ ਬਣਾਉਣ ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੋਵੇ।

Exodus 28:6 (UKJV) And they shall make the ephod of gold, of blue, and of purple, of scarlet, and fine twined linen, with cunning work.

4ਇਹ ਉਹ ਬਸਤਰ ਹਨ ਜੋ ਉਹਨਾਂ ਨੇ ਬਣਾਉਣੇ ਹਨ, ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ, ਇੱਕ ਬੁਣਿਆ ਹੋਇਆ ਕੁੜਤਾ, ਇੱਕ ਪੱਗ ਅਤੇ ਇੱਕ ਸੀਸ਼। ਉਹ ਤੇਰੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਹ ਪਵਿੱਤਰ ਬਸਤਰ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਣ।

5ਉਹ ਸੋਨੇ ਅਤੇ ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਮਹੀਨ ਵਧੀਆ ਸੂਤੀ ਦੀ ਵਰਤੋਂ ਕਰੋ।

6“ਉਹ ਏਫ਼ੋਦ ਨੂੰ ਸੋਨੇ ਦਾ, ਨੀਲੇ, ਬੈਂਗਣੀ, ਕਿਰਮਚੀ ਧਾਗੇ ਦਾ ਅਤੇ ਬਰੀਕ ਉਣੇ ਹੋਏ ਵਧੀਆ ਸੂਤੀ ਦਾ ਬਣਾਉਣ ਇਹ ਹੁਨਰਮੰਦ ਕਾਰੀਗਰੀ ਦੇ ਹੱਥਾਂ ਦਾ ਕੰਮ ਹੋਵੇ।

7ਇਸਦੇ ਦੋ ਮੋਢੇ ਦੇ ਟੁਕੜੇ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਣੇ ਚਾਹੀਦੇ ਹਨ, ਇਸ ਲਈ ਇਸ ਨੂੰ ਬੰਨ੍ਹਿਆ ਜਾ ਸਕਦਾ ਹੈ।

8ਅਤੇ ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਹੈ ਜਿਹ ਦੇ ਨਾਲ ਉਹ ਕੱਸਿਆ ਜਾਵੇ ਉਸ ਦੇ ਕੰਮ ਅਨੁਸਾਰ ਉਸੇ ਤੋਂ ਹੋਵੇ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਦਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.