18ਫਿਰ ਸਾਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿਓ। ਇਹ ਯਾਹਵੇਹ ਲਈ ਇੱਕ ਹੋਮ ਦੀ ਭੇਟ ਹੈ, ਇੱਕ ਸੁਗੰਧਤਾ ਹੈ ਅਤੇ ਇੱਕ ਭੋਜਨ ਦੀ ਭੇਟ ਹੈ ਜੋ ਯਾਹਵੇਹ ਨੂੰ ਭੇਟ ਕੀਤੀ ਜਾਂਦੀ ਹੈ।
19“ਦੂਜੇ ਭੇਡੂ ਨੂੰ ਲੈ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ।
20ਇਸ ਭੇਡੂ ਨੂੰ ਵੱਢ ਕੇ ਅਤੇ ਉਸ ਦਾ ਕੁਝ ਲਹੂ ਲੈ ਕੇ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਵੀ। ਫਿਰ ਜਗਵੇਦੀ ਦੇ ਆਲੇ-ਦੁਆਲੇ ਛਿੜਕ ਦੇਈ।
21ਅਤੇ ਜਗਵੇਦੀ ਤੋਂ ਕੁਝ ਲਹੂ ਅਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਲੈ ਕੇ ਹਾਰੋਨ ਅਤੇ ਉਸ ਦੇ ਬਸਤਰਾਂ ਉੱਤੇ ਅਤੇ ਉਸ ਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕ ਦਿਓ। ਫਿਰ ਉਸਨੂੰ ਅਤੇ ਉਸਦੇ ਪੁੱਤਰਾਂ ਅਤੇ ਉਸਦੇ ਕੱਪੜਿਆਂ ਨੂੰ ਪਵਿੱਤਰ ਕੀਤਾ ਜਾਵੇਗਾ।
22“ਤੂੰ ਭੇਡੂ ਦੀ ਚਰਬੀ ਅਤੇ ਉਸਦੀ ਪੂਛ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੇ ਦੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਹਨਾਂ ਦੇ ਉੱਤੇ ਹੈ ਅਤੇ ਸੱਜੇ ਪੱਟ ਲਈ ਕਿਉਂਕਿ ਉਹ ਭੇਡੂ ਅਭਿਸ਼ੇਕ ਕਰਨ ਲਈ ਹੈ।