ਕੂਚ 29

ਅਤੇ ਜਗਵੇਦੀ ਤੋਂ ਕੁਝ ਲਹੂ ਅਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਲੈ ਕੇ ਹਾਰੋਨ ਅਤੇ ਉਸ ਦੇ ਬਸਤਰਾਂ ਉੱਤੇ ਅਤੇ ਉਸ ਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕ ਦਿਓ। ਫਿਰ ਉਸਨੂੰ ਅਤੇ ਉਸਦੇ ਪੁੱਤਰਾਂ ਅਤੇ ਉਸਦੇ ਕੱਪੜਿਆਂ ਨੂੰ ਪਵਿੱਤਰ ਕੀਤਾ ਜਾਵੇਗਾ।

Exodus 29:21 (UKJV) And you shall take of the blood that is upon the altar, and of the anointing oil, and sprinkle it upon Aaron, and upon his garments, and upon his sons, and upon the garments of his sons with him: and he shall be hallowed, and his garments, and his sons, and his sons' garments with him.

19“ਦੂਜੇ ਭੇਡੂ ਨੂੰ ਲੈ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ।

20ਇਸ ਭੇਡੂ ਨੂੰ ਵੱਢ ਕੇ ਅਤੇ ਉਸ ਦਾ ਕੁਝ ਲਹੂ ਲੈ ਕੇ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਵੀ। ਫਿਰ ਜਗਵੇਦੀ ਦੇ ਆਲੇ-ਦੁਆਲੇ ਛਿੜਕ ਦੇਈ।

21ਅਤੇ ਜਗਵੇਦੀ ਤੋਂ ਕੁਝ ਲਹੂ ਅਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਲੈ ਕੇ ਹਾਰੋਨ ਅਤੇ ਉਸ ਦੇ ਬਸਤਰਾਂ ਉੱਤੇ ਅਤੇ ਉਸ ਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕ ਦਿਓ। ਫਿਰ ਉਸਨੂੰ ਅਤੇ ਉਸਦੇ ਪੁੱਤਰਾਂ ਅਤੇ ਉਸਦੇ ਕੱਪੜਿਆਂ ਨੂੰ ਪਵਿੱਤਰ ਕੀਤਾ ਜਾਵੇਗਾ।

22“ਤੂੰ ਭੇਡੂ ਦੀ ਚਰਬੀ ਅਤੇ ਉਸਦੀ ਪੂਛ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੇ ਦੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਹਨਾਂ ਦੇ ਉੱਤੇ ਹੈ ਅਤੇ ਸੱਜੇ ਪੱਟ ਲਈ ਕਿਉਂਕਿ ਉਹ ਭੇਡੂ ਅਭਿਸ਼ੇਕ ਕਰਨ ਲਈ ਹੈ।

23ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਬਿਨਾਂ ਖਮੀਰ ਤੋਂ ਬਣੀ ਹੋਈ, ਜੋ ਯਾਹਵੇਹ ਦੇ ਅੱਗੇ ਹੈ, ਇੱਕ ਗੋਲ ਰੋਟੀ, ਇੱਕ ਮੋਟੀ ਰੋਟੀ ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤਲੀ ਰੋਟੀ ਲਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.