ਕੂਚ 29

ਫਿਰ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਵੋ ਅਤੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈ, ਇਹ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਹੈ, ਅਤੇ ਯਾਹਵੇਹ ਅੱਗੇ ਇੱਕ ਅੱਗ ਦੀ ਭੇਟ ਹੈ।

Exodus 29:25 (UKJV) And you shall receive them of their hands, and burn them upon the altar for a burnt offering, for a sweet savour before the LORD: it is an offering made by fire unto the LORD.

23ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਬਿਨਾਂ ਖਮੀਰ ਤੋਂ ਬਣੀ ਹੋਈ, ਜੋ ਯਾਹਵੇਹ ਦੇ ਅੱਗੇ ਹੈ, ਇੱਕ ਗੋਲ ਰੋਟੀ, ਇੱਕ ਮੋਟੀ ਰੋਟੀ ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤਲੀ ਰੋਟੀ ਲਓ।

24ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਪਾਓ ਅਤੇ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਉਣ ਵਾਲੀ ਭੇਟ ਹੋਵੇ।

25ਫਿਰ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਵੋ ਅਤੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈ, ਇਹ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਹੈ, ਅਤੇ ਯਾਹਵੇਹ ਅੱਗੇ ਇੱਕ ਅੱਗ ਦੀ ਭੇਟ ਹੈ।

26ਜਦੋਂ ਤੁਸੀਂ ਹਾਰੋਨ ਦੇ ਅਭਿਸ਼ੇਕ ਲਈ ਭੇਡੂ ਦੀ ਛਾਤੀ ਲੈ ਲਵੋ, ਤਾਂ ਇਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਓ, ਅਤੇ ਇਹ ਤੁਹਾਡਾ ਹਿੱਸਾ ਹੋਵੇਗਾ।

27“ਤੂੰ ਹਿਲਾਉਣ ਵਾਲੀ ਭੇਟ ਦੀ ਛਾਤੀ ਅਤੇ ਚੁਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਚੁਕਿਆਂ ਜਾਵੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦੇ ਉਹਨਾਂ ਹਿੱਸਿਆ ਨੂੰ ਅਭਿਸ਼ੇਕ ਲਈ ਪਵਿੱਤਰ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.