ਕੂਚ 29

“ਤੂੰ ਹਿਲਾਉਣ ਵਾਲੀ ਭੇਟ ਦੀ ਛਾਤੀ ਅਤੇ ਚੁਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਚੁਕਿਆਂ ਜਾਵੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦੇ ਉਹਨਾਂ ਹਿੱਸਿਆ ਨੂੰ ਅਭਿਸ਼ੇਕ ਲਈ ਪਵਿੱਤਰ ਕਰਨ।

Exodus 29:27 (UKJV) And you shall sanctify the breast of the wave offering, and the shoulder of the heave offering, which is waved, and which is heaved up, of the ram of the consecration, even of that which is for Aaron, and of that which is for his sons:

25ਫਿਰ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਵੋ ਅਤੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈ, ਇਹ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਹੈ, ਅਤੇ ਯਾਹਵੇਹ ਅੱਗੇ ਇੱਕ ਅੱਗ ਦੀ ਭੇਟ ਹੈ।

26ਜਦੋਂ ਤੁਸੀਂ ਹਾਰੋਨ ਦੇ ਅਭਿਸ਼ੇਕ ਲਈ ਭੇਡੂ ਦੀ ਛਾਤੀ ਲੈ ਲਵੋ, ਤਾਂ ਇਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਓ, ਅਤੇ ਇਹ ਤੁਹਾਡਾ ਹਿੱਸਾ ਹੋਵੇਗਾ।

27“ਤੂੰ ਹਿਲਾਉਣ ਵਾਲੀ ਭੇਟ ਦੀ ਛਾਤੀ ਅਤੇ ਚੁਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਚੁਕਿਆਂ ਜਾਵੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦੇ ਉਹਨਾਂ ਹਿੱਸਿਆ ਨੂੰ ਅਭਿਸ਼ੇਕ ਲਈ ਪਵਿੱਤਰ ਕਰਨ।

28ਇਹ ਨਿਯਮ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਸਰਾਏਲੀਆਂ ਤੋਂ ਹਮੇਸ਼ਾ ਲਈ ਹਿੱਸਾ ਰਹੇਗਾ। ਇਹ ਉਹ ਯੋਗਦਾਨ ਹੈ ਜੋ ਇਸਰਾਏਲੀਆਂ ਨੇ ਆਪਣੀਆਂ ਸੰਗਤੀ ਭੇਟਾਂ ਤੋਂ ਯਾਹਵੇਹ ਨੂੰ ਦੇਣਾ ਹੈ।

29“ਹਾਰੋਨ ਦੇ ਪਵਿੱਤਰ ਬਸਤਰ ਉਸਦੇ ਉੱਤਰਾਧਿਕਾਰੀਆਂ ਦੇ ਹੋਣਗੇ ਤਾਂ ਜੋ ਉਹਨਾਂ ਨੂੰ ਮਸਹ ਕੀਤਾ ਜਾ ਸਕੇ ਅਤੇ ਉਹਨਾਂ ਵਿੱਚ ਨਿਯੁਕਤ ਕੀਤਾ ਜਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.