ਕੂਚ 29

ਇਹ ਨਿਯਮ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਸਰਾਏਲੀਆਂ ਤੋਂ ਹਮੇਸ਼ਾ ਲਈ ਹਿੱਸਾ ਰਹੇਗਾ। ਇਹ ਉਹ ਯੋਗਦਾਨ ਹੈ ਜੋ ਇਸਰਾਏਲੀਆਂ ਨੇ ਆਪਣੀਆਂ ਸੰਗਤੀ ਭੇਟਾਂ ਤੋਂ ਯਾਹਵੇਹ ਨੂੰ ਦੇਣਾ ਹੈ।

Exodus 29:28 (UKJV) And it shall be Aaron's and his sons' by a statute for ever from the children of Israel: for it is an heave offering: and it shall be an heave offering from the children of Israel of the sacrifice of their peace offerings, even their heave offering unto the LORD.

26ਜਦੋਂ ਤੁਸੀਂ ਹਾਰੋਨ ਦੇ ਅਭਿਸ਼ੇਕ ਲਈ ਭੇਡੂ ਦੀ ਛਾਤੀ ਲੈ ਲਵੋ, ਤਾਂ ਇਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਓ, ਅਤੇ ਇਹ ਤੁਹਾਡਾ ਹਿੱਸਾ ਹੋਵੇਗਾ।

27“ਤੂੰ ਹਿਲਾਉਣ ਵਾਲੀ ਭੇਟ ਦੀ ਛਾਤੀ ਅਤੇ ਚੁਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਚੁਕਿਆਂ ਜਾਵੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦੇ ਉਹਨਾਂ ਹਿੱਸਿਆ ਨੂੰ ਅਭਿਸ਼ੇਕ ਲਈ ਪਵਿੱਤਰ ਕਰਨ।

28ਇਹ ਨਿਯਮ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਸਰਾਏਲੀਆਂ ਤੋਂ ਹਮੇਸ਼ਾ ਲਈ ਹਿੱਸਾ ਰਹੇਗਾ। ਇਹ ਉਹ ਯੋਗਦਾਨ ਹੈ ਜੋ ਇਸਰਾਏਲੀਆਂ ਨੇ ਆਪਣੀਆਂ ਸੰਗਤੀ ਭੇਟਾਂ ਤੋਂ ਯਾਹਵੇਹ ਨੂੰ ਦੇਣਾ ਹੈ।

29“ਹਾਰੋਨ ਦੇ ਪਵਿੱਤਰ ਬਸਤਰ ਉਸਦੇ ਉੱਤਰਾਧਿਕਾਰੀਆਂ ਦੇ ਹੋਣਗੇ ਤਾਂ ਜੋ ਉਹਨਾਂ ਨੂੰ ਮਸਹ ਕੀਤਾ ਜਾ ਸਕੇ ਅਤੇ ਉਹਨਾਂ ਵਿੱਚ ਨਿਯੁਕਤ ਕੀਤਾ ਜਾ ਸਕੇ।

30ਜਿਹੜਾ ਪੁੱਤਰ ਉਸ ਤੋਂ ਬਾਅਦ ਜਾਜਕ ਬਣੇ ਅਤੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਆਵੇ, ਉਸਨੂੰ ਸੱਤ ਦਿਨ ਪਹਿਨਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.