28ਇਹ ਨਿਯਮ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਸਰਾਏਲੀਆਂ ਤੋਂ ਹਮੇਸ਼ਾ ਲਈ ਹਿੱਸਾ ਰਹੇਗਾ। ਇਹ ਉਹ ਯੋਗਦਾਨ ਹੈ ਜੋ ਇਸਰਾਏਲੀਆਂ ਨੇ ਆਪਣੀਆਂ ਸੰਗਤੀ ਭੇਟਾਂ ਤੋਂ ਯਾਹਵੇਹ ਨੂੰ ਦੇਣਾ ਹੈ।
29“ਹਾਰੋਨ ਦੇ ਪਵਿੱਤਰ ਬਸਤਰ ਉਸਦੇ ਉੱਤਰਾਧਿਕਾਰੀਆਂ ਦੇ ਹੋਣਗੇ ਤਾਂ ਜੋ ਉਹਨਾਂ ਨੂੰ ਮਸਹ ਕੀਤਾ ਜਾ ਸਕੇ ਅਤੇ ਉਹਨਾਂ ਵਿੱਚ ਨਿਯੁਕਤ ਕੀਤਾ ਜਾ ਸਕੇ।
30ਜਿਹੜਾ ਪੁੱਤਰ ਉਸ ਤੋਂ ਬਾਅਦ ਜਾਜਕ ਬਣੇ ਅਤੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਆਵੇ, ਉਸਨੂੰ ਸੱਤ ਦਿਨ ਪਹਿਨਣਾ ਚਾਹੀਦਾ ਹੈ।
31“ਅਭਿਸ਼ੇਕ ਕਰਨ ਲਈ ਭੇਡੂ ਨੂੰ ਲੈ ਜਾਓ ਅਤੇ ਮਾਸ ਨੂੰ ਇੱਕ ਪਵਿੱਤਰ ਸਥਾਨ ਵਿੱਚ ਪਕਾਓ।
32ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦਾ ਮਾਸ ਅਤੇ ਟੋਕਰੀ ਵਿੱਚ ਪਈ ਹੋਈ ਰੋਟੀ ਖਾਣ।