19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਉਦੋਂ ਤੱਕ ਨਹੀਂ ਜਾਣ ਦੇਵੇਗਾ ਜਦੋਂ ਤੱਕ ਕੋਈ ਤਾਕਤਵਰ ਹੱਥ ਉਸਨੂੰ ਮਜ਼ਬੂਰ ਨਹੀਂ ਕਰਦਾ।
20ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।
21“ਅਤੇ ਮੈਂ ਆਪਣੀ ਪਰਜਾ ਉੱਤੇ ਮਿਸਰੀਆਂ ਕੋਲੋਂ ਦਯਾ ਕਰਵਾਗਾਂ ਤਾਂ ਜਦੋਂ ਤੁਸੀਂ ਉਸ ਦੇਸ਼ ਵਿਚੋਂ ਨਿਕਲੋਂ ਤਾਂ ਤੁਸੀਂ ਖਾਲੀ ਹੱਥ ਨਾ ਜਾਓ।
22ਹਰ ਇੱਕ ਔਰਤ ਆਪਣੇ ਗੁਆਂਢੀ ਅਤੇ ਉਸਦੇ ਘਰ ਵਿੱਚ ਰਹਿਣ ਵਾਲੀ ਔਰਤ ਤੋਂ ਚਾਂਦੀ ਅਤੇ ਸੋਨੇ ਦੀ ਵਸਤੂਆਂ ਅਤੇ ਕੱਪੜੇ ਮੰਗੇ ਜੋ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਪਹਿਨਾਓਗੇ ਅਤੇ ਇਸ ਤਰ੍ਹਾਂ ਤੁਸੀਂ ਮਿਸਰੀਆਂ ਨੂੰ ਲੁੱਟੋਗੇ।”