ਕੂਚ 3

ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।

Exodus 3:20 (UKJV) And I will stretch out my hand, and strike Egypt with all my wonders which I will do in the midst thereof: and after that he will let you go.

18“ਇਸਰਾਏਲ ਦੇ ਬਜ਼ੁਰਗ ਤੇਰੀ ਗੱਲ ਸੁਣਨਗੇ, ਫਿਰ ਤੂੰ ਬਜ਼ੁਰਗਾਂ ਨਾਲ ਮਿਸਰ ਦੇ ਰਾਜੇ ਕੋਲ ਜਾ ਕੇ ਉਸਨੂੰ ਆਖਣਾ ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਸਾਨੂੰ ਤਿੰਨ ਦਿਨਾਂ ਦੇ ਰਾਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀਆਂ ਚੜ੍ਹਾਈਏ।’

19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਉਦੋਂ ਤੱਕ ਨਹੀਂ ਜਾਣ ਦੇਵੇਗਾ ਜਦੋਂ ਤੱਕ ਕੋਈ ਤਾਕਤਵਰ ਹੱਥ ਉਸਨੂੰ ਮਜ਼ਬੂਰ ਨਹੀਂ ਕਰਦਾ।

20ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।

21“ਅਤੇ ਮੈਂ ਆਪਣੀ ਪਰਜਾ ਉੱਤੇ ਮਿਸਰੀਆਂ ਕੋਲੋਂ ਦਯਾ ਕਰਵਾਗਾਂ ਤਾਂ ਜਦੋਂ ਤੁਸੀਂ ਉਸ ਦੇਸ਼ ਵਿਚੋਂ ਨਿਕਲੋਂ ਤਾਂ ਤੁਸੀਂ ਖਾਲੀ ਹੱਥ ਨਾ ਜਾਓ।

22ਹਰ ਇੱਕ ਔਰਤ ਆਪਣੇ ਗੁਆਂਢੀ ਅਤੇ ਉਸਦੇ ਘਰ ਵਿੱਚ ਰਹਿਣ ਵਾਲੀ ਔਰਤ ਤੋਂ ਚਾਂਦੀ ਅਤੇ ਸੋਨੇ ਦੀ ਵਸਤੂਆਂ ਅਤੇ ਕੱਪੜੇ ਮੰਗੇ ਜੋ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਪਹਿਨਾਓਗੇ ਅਤੇ ਇਸ ਤਰ੍ਹਾਂ ਤੁਸੀਂ ਮਿਸਰੀਆਂ ਨੂੰ ਲੁੱਟੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.