ਕੂਚ 3

“ਇਸਰਾਏਲ ਦੇ ਬਜ਼ੁਰਗ ਤੇਰੀ ਗੱਲ ਸੁਣਨਗੇ, ਫਿਰ ਤੂੰ ਬਜ਼ੁਰਗਾਂ ਨਾਲ ਮਿਸਰ ਦੇ ਰਾਜੇ ਕੋਲ ਜਾ ਕੇ ਉਸਨੂੰ ਆਖਣਾ ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਸਾਨੂੰ ਤਿੰਨ ਦਿਨਾਂ ਦੇ ਰਾਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀਆਂ ਚੜ੍ਹਾਈਏ।’

Exodus 3:18 (UKJV) And they shall hearken to your voice: and you shall come, you and the elders of Israel, unto the king of Egypt, and all of you shall say unto him, The LORD God of the Hebrews has met with us: and now let us go, we plead to you, three days' journey into the wilderness, that we may sacrifice to the LORD our God.

16“ਹੁਣ ਤੂੰ ਜਾ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਅਤੇ ਉਹਨਾਂ ਨੂੰ ਆਖ, ‘ਯਾਹਵੇਹ, ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ਵਰ, ਅਬਰਾਹਾਮ, ਇਸਹਾਕ ਅਤੇ ਯਾਕੋਬ ਦਾ ਪਰਮੇਸ਼ਵਰ, ਮੇਰੇ ਕੋਲ ਪ੍ਰਗਟ ਹੋਇਆ ਅਤੇ ਕਿਹਾ ਕਿ ਮੇਰੀ ਨਿਗਾਹ ਤੁਹਾਡੇ ਤੇ ਹੈ, ਮੈਂ ਤੁਹਾਨੂੰ ਦੇਖਿਆ ਹੈ ਕਿ ਮਿਸਰ ਵਿੱਚ ਤੁਹਾਡੇ ਨਾਲ ਕੀ ਕੀਤਾ ਗਿਆ ਹੈ।

17ਅਤੇ ਮੈਂ ਤੁਹਾਨੂੰ ਮਿਸਰ ਵਿੱਚ ਤੁਹਾਡੇ ਦੁੱਖਾਂ ਵਿੱਚੋਂ ਕੱਢ ਕੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਣ ਦਾ ਇਕਰਾਰ ਕੀਤਾ ਹੈ, ਇੱਕ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।’

18“ਇਸਰਾਏਲ ਦੇ ਬਜ਼ੁਰਗ ਤੇਰੀ ਗੱਲ ਸੁਣਨਗੇ, ਫਿਰ ਤੂੰ ਬਜ਼ੁਰਗਾਂ ਨਾਲ ਮਿਸਰ ਦੇ ਰਾਜੇ ਕੋਲ ਜਾ ਕੇ ਉਸਨੂੰ ਆਖਣਾ ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਸਾਨੂੰ ਤਿੰਨ ਦਿਨਾਂ ਦੇ ਰਾਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀਆਂ ਚੜ੍ਹਾਈਏ।’

19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਉਦੋਂ ਤੱਕ ਨਹੀਂ ਜਾਣ ਦੇਵੇਗਾ ਜਦੋਂ ਤੱਕ ਕੋਈ ਤਾਕਤਵਰ ਹੱਥ ਉਸਨੂੰ ਮਜ਼ਬੂਰ ਨਹੀਂ ਕਰਦਾ।

20ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.