12“ਜਦੋਂ ਤੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਹਨਾਂ ਦੀ ਜਨਗਣਨਾ ਕਰਦੇ ਹੋ, ਤਾਂ ਹਰੇਕ ਨੂੰ ਉਸ ਦੀ ਗਿਣਤੀ ਦੇ ਸਮੇਂ ਯਾਹਵੇਹ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਅਦਾ ਕਰੇ। ਜਦੋਂ ਤੂੰ ਉਨ੍ਹਾਂ ਦੀ ਗਿਣਤੀ ਕਰੇਂਗਾ ਤਾਂ ਉਨ੍ਹਾਂ ਉੱਤੇ ਕੋਈ ਬਿਪਤਾ ਨਹੀਂ ਆਵੇਗੀ।
13ਹਰੇਕ ਜਿਹੜਾ ਪਹਿਲਾਂ ਤੋਂ ਗਿਣੇ ਗਏ ਲੋਕਾਂ ਨੂੰ ਪਾਰ ਲੰਘਦਾ ਹੈ, ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਜਿਸ ਦਾ ਵਜ਼ਨ ਵੀਹ ਗੇਰਾਹ ਹੈ, ਅੱਧਾ ਸ਼ੈਕੇਲ ਦੇਣਾ ਚਾਹੀਦਾ ਹੈ। ਇਹ ਅੱਧਾ ਸ਼ੈਕੇਲ ਯਾਹਵੇਹ ਲਈ ਭੇਟ ਹੈ।
14ਉਹ ਸਾਰੇ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪਾਰ ਲੰਘਦੇ ਹਨ, ਉਹ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ।
15ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ।
16ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤੋਂ। ਇਹ ਇਸਰਾਏਲੀਆਂ ਲਈ ਯਾਹਵੇਹ ਅੱਗੇ ਇੱਕ ਯਾਦਗਾਰ ਹੋਵੇਗਾ, ਜੋ ਤੁਹਾਡੀਆਂ ਜਾਨਾਂ ਲਈ ਭੇਟ ਹੋਵੇ।”