ਕੂਚ 30

ਹਰੇਕ ਜਿਹੜਾ ਪਹਿਲਾਂ ਤੋਂ ਗਿਣੇ ਗਏ ਲੋਕਾਂ ਨੂੰ ਪਾਰ ਲੰਘਦਾ ਹੈ, ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਜਿਸ ਦਾ ਵਜ਼ਨ ਵੀਹ ਗੇਰਾਹ ਹੈ, ਅੱਧਾ ਸ਼ੈਕੇਲ ਦੇਣਾ ਚਾਹੀਦਾ ਹੈ। ਇਹ ਅੱਧਾ ਸ਼ੈਕੇਲ ਯਾਹਵੇਹ ਲਈ ਭੇਟ ਹੈ।

Exodus 30:13 (UKJV) This they shall give, every one that passes among them that are numbered, half a shekel after the shekel of the sanctuary: (a shekel is twenty gerahs:) an half shekel shall be the offering of the LORD.

11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

12“ਜਦੋਂ ਤੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਹਨਾਂ ਦੀ ਜਨਗਣਨਾ ਕਰਦੇ ਹੋ, ਤਾਂ ਹਰੇਕ ਨੂੰ ਉਸ ਦੀ ਗਿਣਤੀ ਦੇ ਸਮੇਂ ਯਾਹਵੇਹ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਅਦਾ ਕਰੇ। ਜਦੋਂ ਤੂੰ ਉਨ੍ਹਾਂ ਦੀ ਗਿਣਤੀ ਕਰੇਂਗਾ ਤਾਂ ਉਨ੍ਹਾਂ ਉੱਤੇ ਕੋਈ ਬਿਪਤਾ ਨਹੀਂ ਆਵੇਗੀ।

13ਹਰੇਕ ਜਿਹੜਾ ਪਹਿਲਾਂ ਤੋਂ ਗਿਣੇ ਗਏ ਲੋਕਾਂ ਨੂੰ ਪਾਰ ਲੰਘਦਾ ਹੈ, ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਜਿਸ ਦਾ ਵਜ਼ਨ ਵੀਹ ਗੇਰਾਹ ਹੈ, ਅੱਧਾ ਸ਼ੈਕੇਲ ਦੇਣਾ ਚਾਹੀਦਾ ਹੈ। ਇਹ ਅੱਧਾ ਸ਼ੈਕੇਲ ਯਾਹਵੇਹ ਲਈ ਭੇਟ ਹੈ।

14ਉਹ ਸਾਰੇ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪਾਰ ਲੰਘਦੇ ਹਨ, ਉਹ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ।

15ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.