14ਉਹ ਸਾਰੇ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪਾਰ ਲੰਘਦੇ ਹਨ, ਉਹ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ।
15ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ।
16ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤੋਂ। ਇਹ ਇਸਰਾਏਲੀਆਂ ਲਈ ਯਾਹਵੇਹ ਅੱਗੇ ਇੱਕ ਯਾਦਗਾਰ ਹੋਵੇਗਾ, ਜੋ ਤੁਹਾਡੀਆਂ ਜਾਨਾਂ ਲਈ ਭੇਟ ਹੋਵੇ।”
17ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
18“ਧੋਣ ਲਈ ਪਿੱਤਲ ਦਾ ਇੱਕ ਭਾਂਡਾ ਬਣਾਉ, ਇਸ ਦੇ ਪਿੱਤਲ ਦੀ ਇੱਕ ਹੌਦ ਬਣਾਈ। ਇਸਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀ ਅਤੇ ਇਸ ਵਿੱਚ ਪਾਣੀ ਭਰੀ।