19ਹਾਰੋਨ ਅਤੇ ਉਸਦੇ ਪੁੱਤਰ ਉਸ ਪਾਣੀ ਨਾਲ ਆਪਣੇ ਹੱਥ ਪੈਰ ਧੋਣ।
20ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਣ, ਅਤੇ ਨਾਲ ਹੀ ਜਦੋਂ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾ ਕੇ ਸੇਵਾ ਕਰਨ ਲਈ ਜਗਵੇਦੀ ਕੋਲ ਜਾਂਦੇ ਹਨ, ਉਹਨਾਂ ਨੂੰ ਪਾਣੀ ਨਾਲ ਧੋਣਾ ਤਾਂ ਜੋ ਉਹ ਮਰ ਨਾ ਜਾਣ।
21ਉਹ ਆਪਣੇ ਹੱਥ ਪੈਰ ਧੋ ਲੈਣ ਤਾਂ ਜੋ ਉਹ ਮਰ ਨਾ ਜਾਣ। ਇਹ ਹਾਰੋਨ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।”
22ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
23“ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ,