30“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।
31ਇਸਰਾਏਲੀਆਂ ਨੂੰ ਆਖ, ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਮੇਰਾ ਪਵਿੱਤਰ ਮਸਹ ਕਰਨ ਵਾਲਾ ਤੇਲ ਹੋਵੇਗਾ।
32ਇਸ ਨੂੰ ਕਿਸੇ ਹੋਰ ਦੇ ਸਰੀਰ ਤੇ ਨਾ ਪਾਓ ਅਤੇ ਉਸੇ ਸਮੱਗਰੀ ਦੀ ਵਰਤੋਂ ਕਰਕੇ ਕੋਈ ਹੋਰ ਤੇਲ ਨਾ ਬਣਾਓ। ਇਹ ਪਵਿੱਤਰ ਹੈ, ਅਤੇ ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।
33ਜੋ ਕੋਈ ਵੀ ਇਸ ਵਰਗਾ ਅਤਰ ਬਣਾਉਂਦਾ ਹੈ ਅਤੇ ਇਸ ਨੂੰ ਜਾਜਕਾਂ ਤੋਂ ਇਲਾਵਾ ਕਿਸੇ ਹੋਰ ਉੱਤੇ ਲਾਉਂਦਾ ਹੈ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”
34ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸੁਗੰਧਿਤ ਮਸਾਲੇ, ਗੰਧਰਸ, ਲੌਨ ਅਤੇ ਮੁਰ ਮਸਤਕੀ ਅਤੇ ਸ਼ੁੱਧ ਲੁਬਾਨ, ਸਭ ਬਰਾਬਰ ਮਾਤਰਾ ਵਿੱਚ ਲੈ,