ਕੂਚ 30

ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸੁਗੰਧਿਤ ਮਸਾਲੇ, ਗੰਧਰਸ, ਲੌਨ ਅਤੇ ਮੁਰ ਮਸਤਕੀ ਅਤੇ ਸ਼ੁੱਧ ਲੁਬਾਨ, ਸਭ ਬਰਾਬਰ ਮਾਤਰਾ ਵਿੱਚ ਲੈ,

Exodus 30:34 (UKJV) And the LORD said unto Moses, Take unto you sweet spices, stacte, and onycha, and galbanum; these sweet spices with pure frankincense: of each shall there be a like weight:

32ਇਸ ਨੂੰ ਕਿਸੇ ਹੋਰ ਦੇ ਸਰੀਰ ਤੇ ਨਾ ਪਾਓ ਅਤੇ ਉਸੇ ਸਮੱਗਰੀ ਦੀ ਵਰਤੋਂ ਕਰਕੇ ਕੋਈ ਹੋਰ ਤੇਲ ਨਾ ਬਣਾਓ। ਇਹ ਪਵਿੱਤਰ ਹੈ, ਅਤੇ ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।

33ਜੋ ਕੋਈ ਵੀ ਇਸ ਵਰਗਾ ਅਤਰ ਬਣਾਉਂਦਾ ਹੈ ਅਤੇ ਇਸ ਨੂੰ ਜਾਜਕਾਂ ਤੋਂ ਇਲਾਵਾ ਕਿਸੇ ਹੋਰ ਉੱਤੇ ਲਾਉਂਦਾ ਹੈ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”

34ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸੁਗੰਧਿਤ ਮਸਾਲੇ, ਗੰਧਰਸ, ਲੌਨ ਅਤੇ ਮੁਰ ਮਸਤਕੀ ਅਤੇ ਸ਼ੁੱਧ ਲੁਬਾਨ, ਸਭ ਬਰਾਬਰ ਮਾਤਰਾ ਵਿੱਚ ਲੈ,

35ਤੂੰ ਇਸ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈ। ਇਹ ਨਮਕੀਨ ਅਤੇ ਸ਼ੁੱਧ ਅਤੇ ਪਵਿੱਤਰ ਹੋਵੇ।

36ਇਸ ਵਿੱਚੋਂ ਕੁਝ ਬਹੁਤ ਮਹੀਨ ਪੀਸ ਕੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖ, ਜਿੱਥੇ ਮੈਂ ਤੁਹਾਨੂੰ ਮਿਲਾਂਗਾ। ਇਹ ਤੁਹਾਡੇ ਲਈ ਸਭ ਤੋਂ ਪਵਿੱਤਰ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.