31ਇਸਰਾਏਲੀਆਂ ਨੂੰ ਆਖ, ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਮੇਰਾ ਪਵਿੱਤਰ ਮਸਹ ਕਰਨ ਵਾਲਾ ਤੇਲ ਹੋਵੇਗਾ।
32ਇਸ ਨੂੰ ਕਿਸੇ ਹੋਰ ਦੇ ਸਰੀਰ ਤੇ ਨਾ ਪਾਓ ਅਤੇ ਉਸੇ ਸਮੱਗਰੀ ਦੀ ਵਰਤੋਂ ਕਰਕੇ ਕੋਈ ਹੋਰ ਤੇਲ ਨਾ ਬਣਾਓ। ਇਹ ਪਵਿੱਤਰ ਹੈ, ਅਤੇ ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।
33ਜੋ ਕੋਈ ਵੀ ਇਸ ਵਰਗਾ ਅਤਰ ਬਣਾਉਂਦਾ ਹੈ ਅਤੇ ਇਸ ਨੂੰ ਜਾਜਕਾਂ ਤੋਂ ਇਲਾਵਾ ਕਿਸੇ ਹੋਰ ਉੱਤੇ ਲਾਉਂਦਾ ਹੈ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”
34ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸੁਗੰਧਿਤ ਮਸਾਲੇ, ਗੰਧਰਸ, ਲੌਨ ਅਤੇ ਮੁਰ ਮਸਤਕੀ ਅਤੇ ਸ਼ੁੱਧ ਲੁਬਾਨ, ਸਭ ਬਰਾਬਰ ਮਾਤਰਾ ਵਿੱਚ ਲੈ,
35ਤੂੰ ਇਸ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈ। ਇਹ ਨਮਕੀਨ ਅਤੇ ਸ਼ੁੱਧ ਅਤੇ ਪਵਿੱਤਰ ਹੋਵੇ।