3ਉੱਪਰਲੇ ਪਾਸੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹੋ ਅਤੇ ਇਸਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਉ।
4ਜਗਵੇਦੀ ਦੇ ਕਿਨਾਰਿਆਂ ਦੇ ਹੇਠਾਂ ਸੋਨੇ ਦੇ ਦੋ ਕੜੇ ਬਣਾਈ। ਉਸ ਨੂੰ ਚੁੱਕਣ ਲਈ ਵਰਤੇ ਜਾਂਦੇ ਦੋ ਖੰਭੇ ਅਤੇ ਦੋ ਕੜੇ ਆਹਮੋ-ਸਾਹਮਣੇ ਬਣਾਈ।
5ਕਿੱਕਰ ਦੀ ਲੱਕੜ ਦੇ ਖੰਭਿਆਂ ਨੂੰ ਬਣਾਉ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ।
6ਜਗਵੇਦੀ ਨੂੰ ਉਸ ਪਰਦੇ ਦੇ ਸਾਹਮਣੇ ਰੱਖਣਾ ਜੋ ਨੇਮ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਢੱਕਣ ਦੇ ਅੱਗੇ ਜੋ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਉੱਤੇ ਹੈ, ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿੱਥੇ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਹਨ। ਉੱਥੇ ਮੈ ਤੇਰੇ ਨਾਲ ਮਿਲਾਂਗਾ।
7“ਹਾਰੋਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ।