ਕੂਚ 30

ਜਗਵੇਦੀ ਦੇ ਕਿਨਾਰਿਆਂ ਦੇ ਹੇਠਾਂ ਸੋਨੇ ਦੇ ਦੋ ਕੜੇ ਬਣਾਈ। ਉਸ ਨੂੰ ਚੁੱਕਣ ਲਈ ਵਰਤੇ ਜਾਂਦੇ ਦੋ ਖੰਭੇ ਅਤੇ ਦੋ ਕੜੇ ਆਹਮੋ-ਸਾਹਮਣੇ ਬਣਾਈ।

Exodus 30:4 (UKJV) And two golden rings shall you make to it under the crown of it, by the two corners thereof, upon the two sides of it shall you make it; and they shall be for places for the staves to bear it likewise.

2ਇਹ ਚੌਰਸ, ਇੱਕ ਹੱਥ ਲੰਬਾ ਅਤੇ ਇੱਕ ਹੱਥ ਚੌੜਾ ਅਤੇ ਦੋ ਹੱਥ ਉੱਚਾ ਹੋਣਾ ਚਾਹੀਦਾ ਹੈ, ਉਸਦੇ ਸਿੰਙ ਉਸੇ ਤੋਂ ਹੋਣ।

3ਉੱਪਰਲੇ ਪਾਸੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹੋ ਅਤੇ ਇਸਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਉ।

4ਜਗਵੇਦੀ ਦੇ ਕਿਨਾਰਿਆਂ ਦੇ ਹੇਠਾਂ ਸੋਨੇ ਦੇ ਦੋ ਕੜੇ ਬਣਾਈ। ਉਸ ਨੂੰ ਚੁੱਕਣ ਲਈ ਵਰਤੇ ਜਾਂਦੇ ਦੋ ਖੰਭੇ ਅਤੇ ਦੋ ਕੜੇ ਆਹਮੋ-ਸਾਹਮਣੇ ਬਣਾਈ।

5ਕਿੱਕਰ ਦੀ ਲੱਕੜ ਦੇ ਖੰਭਿਆਂ ਨੂੰ ਬਣਾਉ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ।

6ਜਗਵੇਦੀ ਨੂੰ ਉਸ ਪਰਦੇ ਦੇ ਸਾਹਮਣੇ ਰੱਖਣਾ ਜੋ ਨੇਮ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਢੱਕਣ ਦੇ ਅੱਗੇ ਜੋ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਉੱਤੇ ਹੈ, ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿੱਥੇ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਹਨ। ਉੱਥੇ ਮੈ ਤੇਰੇ ਨਾਲ ਮਿਲਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.