ਕੂਚ 30

ਜਗਵੇਦੀ ਨੂੰ ਉਸ ਪਰਦੇ ਦੇ ਸਾਹਮਣੇ ਰੱਖਣਾ ਜੋ ਨੇਮ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਢੱਕਣ ਦੇ ਅੱਗੇ ਜੋ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਉੱਤੇ ਹੈ, ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿੱਥੇ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਹਨ। ਉੱਥੇ ਮੈ ਤੇਰੇ ਨਾਲ ਮਿਲਾਂਗਾ।

Exodus 30:6 (UKJV) And you shall put it before the vail that is by the ark of the testimony, before the mercy seat that is over the testimony, where I will meet with you.

4ਜਗਵੇਦੀ ਦੇ ਕਿਨਾਰਿਆਂ ਦੇ ਹੇਠਾਂ ਸੋਨੇ ਦੇ ਦੋ ਕੜੇ ਬਣਾਈ। ਉਸ ਨੂੰ ਚੁੱਕਣ ਲਈ ਵਰਤੇ ਜਾਂਦੇ ਦੋ ਖੰਭੇ ਅਤੇ ਦੋ ਕੜੇ ਆਹਮੋ-ਸਾਹਮਣੇ ਬਣਾਈ।

5ਕਿੱਕਰ ਦੀ ਲੱਕੜ ਦੇ ਖੰਭਿਆਂ ਨੂੰ ਬਣਾਉ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ।

6ਜਗਵੇਦੀ ਨੂੰ ਉਸ ਪਰਦੇ ਦੇ ਸਾਹਮਣੇ ਰੱਖਣਾ ਜੋ ਨੇਮ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਢੱਕਣ ਦੇ ਅੱਗੇ ਜੋ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਉੱਤੇ ਹੈ, ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿੱਥੇ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਹਨ। ਉੱਥੇ ਮੈ ਤੇਰੇ ਨਾਲ ਮਿਲਾਂਗਾ।

7“ਹਾਰੋਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ।

8ਜਦੋਂ ਹਾਰੋਨ ਸਵੇਰ ਦੇ ਵੇਲੇ ਦੀਵੇ ਜਗਾਉਂਦਾ ਹੈ ਤਾਂ ਉਸਨੂੰ ਦੁਬਾਰਾ ਧੂਪ ਧੁਖਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਧੂਪ ਨਿਯਮਿਤ ਤੌਰ ਤੇ ਯਾਹਵੇਹ ਦੇ ਅੱਗੇ ਬਲਦੀ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.