7“ਹਾਰੋਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ।
8ਜਦੋਂ ਹਾਰੋਨ ਸਵੇਰ ਦੇ ਵੇਲੇ ਦੀਵੇ ਜਗਾਉਂਦਾ ਹੈ ਤਾਂ ਉਸਨੂੰ ਦੁਬਾਰਾ ਧੂਪ ਧੁਖਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਧੂਪ ਨਿਯਮਿਤ ਤੌਰ ਤੇ ਯਾਹਵੇਹ ਦੇ ਅੱਗੇ ਬਲਦੀ ਰਹੇ।
9ਇਸ ਜਗਵੇਦੀ ਉੱਤੇ ਕੋਈ ਹੋਰ ਧੂਪ ਜਾਂ ਕੋਈ ਹੋਮ ਬਲੀ ਜਾਂ ਮੈਦੇ ਦੀ ਭੇਟ ਨਾ ਚੜ੍ਹਾਏ ਅਤੇ ਨਾ ਇਸ ਉੱਤੇ ਪੀਣ ਦੀ ਭੇਟ ਨਾ ਡੋਲ੍ਹੋ।
10ਸਾਲ ਵਿੱਚ ਇੱਕ ਵਾਰ ਹਾਰੋਨ ਆਪਣੇ ਸਿੰਗਾਂ ਉੱਤੇ ਪ੍ਰਾਸਚਿਤ ਕਰੇ। ਇਹ ਸਾਲਾਨਾ ਪ੍ਰਾਸਚਿਤ ਪਾਪ ਦੀ ਭੇਟ ਦੇ ਲਹੂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਤਾ ਜਾਣਾ ਚਾਹੀਦਾ ਹੈ। ਇਹ ਯਾਹਵੇਹ ਲਈ ਸਭ ਤੋਂ ਪਵਿੱਤਰ ਹੈ।”
11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,