ਕੂਚ 30

ਸਾਲ ਵਿੱਚ ਇੱਕ ਵਾਰ ਹਾਰੋਨ ਆਪਣੇ ਸਿੰਗਾਂ ਉੱਤੇ ਪ੍ਰਾਸਚਿਤ ਕਰੇ। ਇਹ ਸਾਲਾਨਾ ਪ੍ਰਾਸਚਿਤ ਪਾਪ ਦੀ ਭੇਟ ਦੇ ਲਹੂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਤਾ ਜਾਣਾ ਚਾਹੀਦਾ ਹੈ। ਇਹ ਯਾਹਵੇਹ ਲਈ ਸਭ ਤੋਂ ਪਵਿੱਤਰ ਹੈ।”

Exodus 30:10 (UKJV) And Aaron shall make an atonement upon the horns of it once in a year with the blood of the sin offering of atonements: once in the year shall he make atonement upon it throughout your generations: it is most holy unto the LORD.

8ਜਦੋਂ ਹਾਰੋਨ ਸਵੇਰ ਦੇ ਵੇਲੇ ਦੀਵੇ ਜਗਾਉਂਦਾ ਹੈ ਤਾਂ ਉਸਨੂੰ ਦੁਬਾਰਾ ਧੂਪ ਧੁਖਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਧੂਪ ਨਿਯਮਿਤ ਤੌਰ ਤੇ ਯਾਹਵੇਹ ਦੇ ਅੱਗੇ ਬਲਦੀ ਰਹੇ।

9ਇਸ ਜਗਵੇਦੀ ਉੱਤੇ ਕੋਈ ਹੋਰ ਧੂਪ ਜਾਂ ਕੋਈ ਹੋਮ ਬਲੀ ਜਾਂ ਮੈਦੇ ਦੀ ਭੇਟ ਨਾ ਚੜ੍ਹਾਏ ਅਤੇ ਨਾ ਇਸ ਉੱਤੇ ਪੀਣ ਦੀ ਭੇਟ ਨਾ ਡੋਲ੍ਹੋ।

10ਸਾਲ ਵਿੱਚ ਇੱਕ ਵਾਰ ਹਾਰੋਨ ਆਪਣੇ ਸਿੰਗਾਂ ਉੱਤੇ ਪ੍ਰਾਸਚਿਤ ਕਰੇ। ਇਹ ਸਾਲਾਨਾ ਪ੍ਰਾਸਚਿਤ ਪਾਪ ਦੀ ਭੇਟ ਦੇ ਲਹੂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਤਾ ਜਾਣਾ ਚਾਹੀਦਾ ਹੈ। ਇਹ ਯਾਹਵੇਹ ਲਈ ਸਭ ਤੋਂ ਪਵਿੱਤਰ ਹੈ।”

11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

12“ਜਦੋਂ ਤੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਹਨਾਂ ਦੀ ਜਨਗਣਨਾ ਕਰਦੇ ਹੋ, ਤਾਂ ਹਰੇਕ ਨੂੰ ਉਸ ਦੀ ਗਿਣਤੀ ਦੇ ਸਮੇਂ ਯਾਹਵੇਹ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਅਦਾ ਕਰੇ। ਜਦੋਂ ਤੂੰ ਉਨ੍ਹਾਂ ਦੀ ਗਿਣਤੀ ਕਰੇਂਗਾ ਤਾਂ ਉਨ੍ਹਾਂ ਉੱਤੇ ਕੋਈ ਬਿਪਤਾ ਨਹੀਂ ਆਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.