10ਅਤੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਬਸਤਰ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ,
11ਅਤੇ ਪਵਿੱਤਰ ਸਥਾਨ ਲਈ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ। “ਉਹ ਉਹਨਾਂ ਨੂੰ ਉਵੇਂ ਹੀ ਬਣਾਉਣ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ।”
12ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
13“ਇਸਰਾਏਲੀਆਂ ਨੂੰ ਆਖ, ‘ਤੁਹਾਨੂੰ ਮੇਰੇ ਸਬਤ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਮੇਰੇ ਅਤੇ ਤੁਹਾਡੇ ਵਿਚਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਿਸ਼ਾਨੀ ਹੋਵੇਗੀ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹੈ।
14“ ‘ਸਬਤ ਦੀ ਪਾਲਣਾ ਕਰੋ, ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ। ਕੋਈ ਵੀ ਜੋ ਇਸ ਨੂੰ ਅਪਵਿੱਤਰ ਕਰਦਾ ਹੈ ਉਹ ਮਾਰਿਆ ਜਾਵੇ, ਜਿਹੜੇ ਲੋਕ ਉਸ ਦਿਨ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।