ਕੂਚ 32

ਮਿਸਰੀ ਕਿਉਂ ਕਹਿਣ, ‘ਉਹ ਉਹਨਾਂ ਨੂੰ ਬੁਰਿਆਈ ਦੇ ਲਈ ਬਾਹਰ ਲੈ ਲਿਆਇਆ, ਪਹਾੜਾਂ ਵਿੱਚ ਉਹਨਾਂ ਨੂੰ ਮਾਰ ਸੁੱਟੇ ਅਤੇ ਉਹਨਾਂ ਨੂੰ ਧਰਤੀ ਤੋਂ ਮੁਕਾ ਦੇਵੇ’? ਤੂੰ ਆਪਣੇ ਭਿਆਨਕ ਗੁੱਸੇ ਤੋਂ ਮੁੜ; ਹੌਂਸਲਾ ਰੱਖ ਅਤੇ ਆਪਣੇ ਲੋਕਾਂ ਉੱਤੇ ਬਿਪਤਾ ਨਾ ਲਿਆ।

Exodus 32:12 (UKJV) Wherefore should the Egyptians speak, and say, For mischief did he bring them out, to slay them in the mountains, and to consume them from the face of the earth? Turn from your fierce wrath, and repent of this evil against your people.

10ਹੁਣ ਮੈਨੂੰ ਇਕੱਲਾ ਛੱਡ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਉੱਤੇ ਭੜਕ ਜਾਵੇ ਅਤੇ ਮੈਂ ਉਹਨਾਂ ਦਾ ਨਾਸ ਕਰਾਂ। ਫਿਰ ਮੈਂ ਤੁਹਾਨੂੰ ਇੱਕ ਮਹਾਨ ਕੌਮ ਬਣਾਵਾਂਗਾ।”

11ਪਰ ਮੋਸ਼ੇਹ ਨੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕਿਰਪਾ ਮੰਗੀ। ਉਸਨੇ ਕਿਹਾ, “ਹੇ ਯਾਹਵੇਹ, ਤੇਰਾ ਕ੍ਰੋਧ ਤੇਰੇ ਲੋਕਾਂ ਉੱਤੇ ਕਿਉਂ ਭੜਕਦਾ ਹੈ, ਜਿਨ੍ਹਾਂ ਨੂੰ ਤੂੰ ਮਹਾਨ ਸ਼ਕਤੀ ਅਤੇ ਬਲਵਾਨ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ?

12ਮਿਸਰੀ ਕਿਉਂ ਕਹਿਣ, ‘ਉਹ ਉਹਨਾਂ ਨੂੰ ਬੁਰਿਆਈ ਦੇ ਲਈ ਬਾਹਰ ਲੈ ਲਿਆਇਆ, ਪਹਾੜਾਂ ਵਿੱਚ ਉਹਨਾਂ ਨੂੰ ਮਾਰ ਸੁੱਟੇ ਅਤੇ ਉਹਨਾਂ ਨੂੰ ਧਰਤੀ ਤੋਂ ਮੁਕਾ ਦੇਵੇ’? ਤੂੰ ਆਪਣੇ ਭਿਆਨਕ ਗੁੱਸੇ ਤੋਂ ਮੁੜ; ਹੌਂਸਲਾ ਰੱਖ ਅਤੇ ਆਪਣੇ ਲੋਕਾਂ ਉੱਤੇ ਬਿਪਤਾ ਨਾ ਲਿਆ।

13ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ”

14ਤਦ ਯਾਹਵੇਹ ਨੇ ਪਛਤਾਵਾ ਕੀਤਾ ਅਤੇ ਆਪਣੇ ਲੋਕਾਂ ਉੱਤੇ ਉਹ ਬਿਪਤਾ ਨਾ ਲਿਆਂਦੀ ਜਿਸਦੀ ਉਸਨੇ ਧਮਕੀ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.