ਕੂਚ 32

ਪਰ ਮੋਸ਼ੇਹ ਨੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕਿਰਪਾ ਮੰਗੀ। ਉਸਨੇ ਕਿਹਾ, “ਹੇ ਯਾਹਵੇਹ, ਤੇਰਾ ਕ੍ਰੋਧ ਤੇਰੇ ਲੋਕਾਂ ਉੱਤੇ ਕਿਉਂ ਭੜਕਦਾ ਹੈ, ਜਿਨ੍ਹਾਂ ਨੂੰ ਤੂੰ ਮਹਾਨ ਸ਼ਕਤੀ ਅਤੇ ਬਲਵਾਨ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ?

Exodus 32:11 (UKJV) And Moses besought the LORD his God, and said, LORD, why does your wrath wax hot against your people, which you have brought forth out of the land of Egypt with great power, and with a mighty hand?

9“ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ, ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਕਿ ਇਹ ਕਠੋਰ ਲੋਕ ਹਨ।

10ਹੁਣ ਮੈਨੂੰ ਇਕੱਲਾ ਛੱਡ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਉੱਤੇ ਭੜਕ ਜਾਵੇ ਅਤੇ ਮੈਂ ਉਹਨਾਂ ਦਾ ਨਾਸ ਕਰਾਂ। ਫਿਰ ਮੈਂ ਤੁਹਾਨੂੰ ਇੱਕ ਮਹਾਨ ਕੌਮ ਬਣਾਵਾਂਗਾ।”

11ਪਰ ਮੋਸ਼ੇਹ ਨੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕਿਰਪਾ ਮੰਗੀ। ਉਸਨੇ ਕਿਹਾ, “ਹੇ ਯਾਹਵੇਹ, ਤੇਰਾ ਕ੍ਰੋਧ ਤੇਰੇ ਲੋਕਾਂ ਉੱਤੇ ਕਿਉਂ ਭੜਕਦਾ ਹੈ, ਜਿਨ੍ਹਾਂ ਨੂੰ ਤੂੰ ਮਹਾਨ ਸ਼ਕਤੀ ਅਤੇ ਬਲਵਾਨ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ?

12ਮਿਸਰੀ ਕਿਉਂ ਕਹਿਣ, ‘ਉਹ ਉਹਨਾਂ ਨੂੰ ਬੁਰਿਆਈ ਦੇ ਲਈ ਬਾਹਰ ਲੈ ਲਿਆਇਆ, ਪਹਾੜਾਂ ਵਿੱਚ ਉਹਨਾਂ ਨੂੰ ਮਾਰ ਸੁੱਟੇ ਅਤੇ ਉਹਨਾਂ ਨੂੰ ਧਰਤੀ ਤੋਂ ਮੁਕਾ ਦੇਵੇ’? ਤੂੰ ਆਪਣੇ ਭਿਆਨਕ ਗੁੱਸੇ ਤੋਂ ਮੁੜ; ਹੌਂਸਲਾ ਰੱਖ ਅਤੇ ਆਪਣੇ ਲੋਕਾਂ ਉੱਤੇ ਬਿਪਤਾ ਨਾ ਲਿਆ।

13ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.